ਸਿੱਧੂ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਜਾਣ ਦੀ ਆਗਿਆ

861

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿ ਜਾਣ ਦੀ ਮਨਜ਼ੂਰੀ ਮਿਲਣ ਦੀ ਖ਼ਬਰ ਸੂਤਰਾਂ ਰਾਹੀਂ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੂੰ ਇੱਕ ਵਾਰ ਮੁੜ ਪੱਤਰ ਲਿਖ ਕੇ 9 ਨਵੰਬਰ ਨੂੰ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ। ਸਿੱਧੂ ਨੇ ਇੱਕ ਵਾਰ ਮੁੜ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਪੁੱਛਿਆ ਕਿ ਕੀ ਮੈਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ। ਦੱਸ ਦੇਈਏ ਕਿ ਸਿੱਧੂ ਨੇ ਪਹਿਲਾਂ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਪ੍ਰੋਗਰਾਮ ਵਿੱਚ ਜਾਣ ਲਈ ਦੋ ਚਿੱਠੀਆਂ ਲਿਖੀਆਂ ਸਨ।
ਹਾਲਾਂਕਿ ਸਿੱਧੂ ਨੇ ਕੌਰੀਡੋਰ ਰਾਹੀ ਸਵੇਰੇ 9 ਵਜੇ ਜਾਣ ਦੀ ਆਗਿਆ ਮੰਗੀ ਸੀ । ਇਹ ਹਾਲੇ ਸਾਫ਼ ਨਹੀਂ ਕਿ ਉਹਨਾਂ ਨੂੰ ਜਥੇ ਨਾਲ ਜਾਣ ਦੀ ਆਗਿਆ ਮਿਲੀ ਹੈ ਜਾਂ ਇਕੱਲੇ ਜਾਣ ਦੀ ।

Real Estate