ਵੀਜ਼ੇ ਨੂੰ ਨਾਂਹ ਵਹੁਟੀ ਨੂੰ ਹਾਂ : ਭਾਰਤੀ ਮੁੰਡੇ ਦੀ ਪਤਨੀ ਦਾ ਵੀਜ਼ਾ ਨਾ ਮਿਲਣ ‘ਤੇ ਵਾਪਿਸ ਮੁੜਨ ਦੀ ਤਿਆਰੀ-ਨਸਲਵਾਦੀ ਮੰਤਰੀ ਦੀ ਹੋਈ ਇੱਛਾ ਪੂਰੀ

727

ਔਕਲੈਂਡ 6 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਪ੍ਰਣਾਲੀ ਪਾਰਟਨਰਸ਼ਿੱਪ ਵਾਲੇ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿੱਥੇ ਅੱਜ ਇਮੀਗ੍ਰੇਸ਼ਨ ਨੂੰ ਕਿਹਾ ਹੈ ਕਿ ਉਹ ਪੁਰਾਣੀ ਪ੍ਰਣਾਲੀ ਉਤੇ ਕੰਮ ਕਰਨ ਉਤੇ ਗੌਰ ਕਰਨ। ਪਰ ਕੁਝ ਦਿਨ ਪਹਿਲਾਂ ਦੇਸ਼ ਦੇ ਇਕ ਮੰਤਰੀ ਅਤੇ ਸਾਂਸਦ ਸ਼ੇਨ ਜੋਨਸ ਨੇ ਕਿਹਾ ਸੀ ਕਿ ਜੇਕਰ ਭਾਰਤੀ ਇਥੇ ਖੁਸ਼ ਨਹੀਂ ਹਨ ਤਾਂ ਅਗਲੀ ਫਲਾਈਟ ਫੜ੍ਹ ਕੇ ਵਾਪਿਸ ਜਾ ਸਕਦੇ ਹਨ। ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਹੋਏ ਅਤੇ ਵੀਚਾਰ ਚਰਚਾਵਾਂ ਵੀ। ਅੱਜ ਇਕ ਭਾਰਤੀ ਨੌਜਵਾਨ ਨੇ ਇਸ ਕਰਕੇ ਵਾਪਿਸੀ ਫਲਾਈਟ ਬੁੱਕ ਕਰ ਲਈ ਕਿ ਉਸਦੀ ਪਤਨੀ ਦਾ ਵੀਜਾ ਨਹੀਂ ਲੱਗ ਰਿਹਾ। ਇਹ ਨੌਜਵਾਨ ਇਥੇ ਦਾ ਪੱਕਾ ਵਸਨੀਕ ਹੈ ਅਤੇ ਆਪਣੀ ਪਤਨੀ ਦੇ ਵੀਜ਼ੇ ਦੀ ਉਡੀਕ ਕਰ ਰਿਹਾ ਹੈ ਲੰਬਾ ਸਮਾਂ ਉਡੀਕ ਕਰਨ ਬਾਅਦ ਜਦੋਂ ਲੱਗਿਆ ਕਿ ਇਮੀਗ੍ਰੇਸ਼ਨ ਵੀਜ਼ਾ ਦੇਣ ਦੇ ਰੌਂਅ ਵਿਚ ਨਹੀਂ ਹੈ ਤਾਂ ਉਸਨੇ ਆਪਣੇ ਘਰ ਵਾਪਿਸ ਪਰਤ ਜਾਣ ਨੂੰ ਹੀ ਸਹੀ ਸਮਝਿਆ ਹੈ। ਉਸਨੇ ਅਪ੍ਰੈਲ ਮਹੀਨੇ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਆਪਣੀ ਪਤਨੀ ਦੇ ਨਾਲ 10 ਹਫਤਿਆਂ ਤੱਕ ਰਹਿ ਕੇ ਆਇਆ ਸੀ। ਇਮੀਗ੍ਰੇਸ਼ਨ ਨੇ ਇਹ ਇਤਰਾਜ਼ ਜਿਤਾਇਆ ਸੀ ਕਿ ਤੁਸੀਂ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹੇ ਇਸ ਕਰਕੇ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਅਰੈਂਜਡ ਮੈਰਿਜ ਦੇ ਵਿਚ ਅਜਿਹਾ ਮੁਮਕਿਨ ਨਹੀਂ ਹੈ ਪਰ ਇਮੀਗ੍ਰੇਸ਼ਨ ਆਪਣੇ ਕਾਨੂੰਨ ਮੁਤਾਬਿਕ ਕੰਮ ਕਰ ਰਿਹਾ ਹੈ।

Real Estate