ਰੇਡੀਓ ਚੰਨ ਪ੍ਰਦੇਸੀ ਦੇ ਸਪਾਂਸਰ ਤੱਖਰ ਬ੍ਰਦਰਜ਼ ਵੱਲੋਂ 550 ਸ਼ਰਧਾਲੂਆਂ ਦੀ ਵੀਜਾ ਫੀਸ ਦੇਣ ਦਾ ਐਲਾਨ

1558

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਉਹਾਈਓ ਸਟੇਟ ਦੇ ਡੇਟਨ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਆਰ ਐਂਡ ਆਰ ਤੱਖਰ ਆਇਲਜ਼ ਵਾਲਿਆਂ ਨੇ ਰੇਡੀਓ ਚੰਨ ਪ੍ਰਦੇਸ਼ੀ ਦੇ ਮਾਧਿਅਮ ਰਾਹੀ ਇਹ ਕਿਹਾ ਹੈ ਕਿ ਪ੍ਰਕਾਸ਼ ਪੁਰਬ ਮੌਕੇ 550 ਸ਼ਰਧਾਲੂਆਂ ਦੀ ਵੀਜਾ ਫੀਸ ਜੋ ਹਰੇਕ ਦੀ 20 ਡਾਲਰ ਹੈ ਉਨ੍ਹਾਂ ਵੱਲੋਂ ਅਦਾ ਕੀਤੀ ਜਾਵੇਗੀ । ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਗਰੀਬ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੈ ਜੇ ਉਸ ਵਿੱਚੋਂ ਵੀ ਕੋਈ ਮੈਂਬਰ ਜਾਣਾ ਚਾਹੁੰਦਾ ਹੈ ਤਾਂ ਉਸ ਦੀ ਵੀਜਾ਼ ਫੀਸ ਵੀ ਦੇ ਦਿੱਤੀ ਜਾਵੇਗੀ । ਇਹ ਗੱਲਬਾਤ ਸੰਤੋਖ ਸਿੰਘ ਗਿੱਲ ਨੇ ਸਾਂਝੀ ਕੀਤੀ ਹੈ ।

Real Estate