ਮਹਿਲਾ ਸੰਸਥਾ: ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਦਾ ਸਫ਼ਰ ਛੇਵੇਂ ਵਰ੍ਹੇ ਵਿਚ ਪ੍ਰਵੇਸ਼-5ਵੀਂ ਸਾਲਗਿਰਾ ‘ਤੇ ਲੱਗੀਆਂ ਰੌਣਕਾਂ

1102

ਔਕਲੈਂਡ 7 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਇਕ ਮਹਿਲਾ ਸੰਸਥਾ ‘ਵੋਮੈਨ ਕੇਅਰ ਟ੍ਰਸਟ’ ਜਿਸਦਾ ਮਾਟੋ ਹੈ ‘ਜੀਵਨ ਬਣਾਏ ਬਿਹਤਰ’ ਨੇ ਆਪਣੇ ਸ਼ਾਨਦਾਰ ਸਫਰ ਨੂੰ ਜਾਰੀ ਰੱਖਦਿਆਂ ਛੇਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਲਿਆ ਹੈ। ਬੀਤੇ ਦਿਨੀਂ ਕਲੱਬ ਦੀਆਂ ਸਮੂਹ ਮਹਿਲਾਵਾਂ ਨੇ ਇਕੱਤਰ ਹੋ ਕੇ ਆਪਣੀ 5ਵੀਂ ਸਾਲਗਿਰਾ ਮਨਾਈ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਰਵਣ ਕਰਕੇ ਕੀਤੀ ਗਈ। ਵੋਮੈਨ ਕੇਅਰ ਸੰਸਥਾ ਦੇ ਪੰਜ ਸਾਲਾਂ ਦੇ ਸਫਰ ਨੂੰ ਜਿਸ ਦੇ ਵਿਚ ਮੁਫਤ ਸਲਾਹ ਮਸ਼ਵਰਾ, ਸਿਹਤ ਸਬੰਧੀ ਸਲਾਹ, ਕੌਂਸਲਿੰਗ ਸਰਵਿਸ, ਪਰਿਵਾਰਕ ਝਗੜਿਆਂ ਨੂੰ ਸੁਲਝਾਉਣਾ, ਮਹਿਲਾ ਸਿਹਤ ਸਿਖਿਆ, ਕਮਿਊਨਿਟੀ ਵਿਕਾਸ, ਸ਼ੋਸ਼ਲ ਨੈਟਵਰਕ, ਸਭਿਆਚਾਰਕ ਸਾਂਝ, ਲੋਕ ਨਾਚ, ਇੰਗਲਿਸ਼ ਭਾਸ਼ਾ ਦਾ ਗਿਆਨ ਅਤੇ ਯੋਗਾ ਆਦਿ ਸ਼ਾਮਿਲ ਹੈ, ਨੂੰ ਵੀਡੀਓਗ੍ਰਾਫੀ ਰਾਹੀਂ ਵਿਖਾਇਆ ਗਿਆ। ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਵਿਚ ਚੱਲ ਰਹੀ ਇਸ ਸੰਸਥਾਂ ਦੀਆਂ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਨ੍ਹਾਂ ਨੂੰ ਜਸ਼ਨਾਂ ਨੂੰ ਹੋਰ ਨਿਖਾਰਦਿਆਂ ਖੂਬਸੂਰਤ ਕੇਟ ਕੱਟਿਆ ਗਿਆ। ਇਸ ਮੌਕੇ ਗਿੱਧਾ (ਗੋਲਡਨ ਗਰਲਜ਼) ਬਾਲੀਵੁੱਡ ਡਾਂਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਨੇ ਡੀ।ਜੇ। ਉਤੇ ਡਾਂਸ ਕੀਤਾ। ਬਲਜੀਤ ਕੌਰ ਢੇਲ ਨੇ ਸਾਰੀਆਂ ਮੈਂਬਰ ਮਹਿਲਾਵਾਂ ਦਾ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

Real Estate