ਪ੍ਰਵਾਸੀ ਪੰਜਾਬੀ , ਪੰਜਾਬ ਵਾਸੀਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਯਤਨ ਕਰਨ ਲੱਗੇ

1157

ਇੱਕ ਪਾਸੇ ਪੰਜਾਬ ਦੇ ਸਿਆਸਤਦਾਨ ਪਾਕਿਸਤਾਨ ਵੱਲੋਂ ਲਾਂਘਾ ਕਰਤਾਰਪੁਰ ਦੇ ਦਰਸ਼ਨਾਂ ਲਈ 20 ਡਾਲਰ ਦੀ ਫੀਸ ‘ਤੇ ਸਿਆਸਤ ਕਰ ਰਹੇ ਹਨ । ਦੂਜੇ ਪਾਸੇ ਅਜਿਹੇ ਲੋਕ ਹਨ ਜਿੰਨ੍ਹਾਂ ਨੇ ਆਪਣੇ ਤੌਰ ‘ਤੇ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਣ ਦਾ ਯਤਨ ਆਰੰਭ ਦਿੱਤਾ ਹੈ।
ਰੇਡੀਓ ਚੰਨ ਪ੍ਰਦੇਸੀ ‘ਤੇ ਮਨੁੱਖਤਾ ਦੇ ਭਲੇ ਲਈ ਕੁਝ ਨਾ ਕੁਝ ਯਤਨ ਹਮੇਸਾ ਚੱਲਦੇ ਰਹਿੰਦੇ ਹਨ ਅਤੇ ਮਨੁੱਖਤਾਵਾਦੀ ਸਰੋਤੇ ਆਪ -ਮੁਹਾਰੇ ਸਾਥ ਦਿੰਦੇ ਰਹਿੰਦੇ ਹਨ। ਅੱਜ 550 ਪ੍ਰਕਾਸ਼ਪੁਰਬ ਮੌਕੇ ਜਿਉਂ ਹੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਜਾਣ ਦੀ ਆਗਿਆ ਮਿਲਣ ਦੀ ਖ਼ਬਰ ਮਿਲੀ ਤਾਂ ਨਾਲ ਦੀ ਨਾਲ ਡੇਟਨ ( ਉਆਈਓ -ਅਮਰੀਕਾ) ਦੇ ਕਾਰੋਬਾਰੀ ਤੱਖੜ ਭਰਾਵਾਂ ਨੇ 550 ਸਿੱਖ ਸਰਧਾਲੂਆਂ ਦੇ ਕਰਤਾਰਪੁਰ ਭੇਜਣ ਦੀ ਜਿੰਮੇਵਾਰੀ ਆਪਣੇ ਸਿਰ ਲੈਣ ਦਾ ਐਲਾਨ ਕੀਤਾ । ਜਿਉਂ ਹੀ ਗੱਲ ਰੇਡੀਓ ਦੇ ਫਾਊਡਰ ਡਾਇਰੈਕਟਰ ਸਰਵਣ ਸਿੰਘ ਟਿਵਾਣਾ ਨੇ ਸਾਂਝੀ ਕੀਤੀ ਤਾਂ ਨਾਲ ਦੀ ਨਾਲ ਜਲੰਧਰ ਦੇ ਪਿੰਡ ਛੋਟਾ ਰੁੜਕਾ ਦੇ ਮੂਲ ਨਿਵਾਸੀ ਕੈਨੇਡਾ ਰਹਿੰਦੇ ਸ: ਜਸਵੰਤ ਸਿੰਘ ਸਹੋਤਾ ਨੇ ਆਪਣੇ ਫੋਨ ਨੰਬਰ ਦੱਸ ਕੇ ਐਲਾਨ ਕਰ ਦਿੱਤਾ ਕਿ ਮੇਰੇ ਪਿੰਡ ਦਾ ਕੋਈ ਵੀ ਵਿਅਕਤੀ ਦਰਸ਼ਨਾਂ ਲਈ ਜਾਣਾ ਚਾਹੇ ਮੈਨੂੰ ਜਦੋਂ ਮਰਜ਼ੀ ਫੋਨ ਕਰੇ , ਫੀਸ ਮੈਂ ਆਪਣੇ ਵੱਲੋਂ ਅਦਾ ਕਰਾਂਗਾ ।
ਹਾਲੇ ਮੈਂ ਇਹਨਾਂ ਦਾ ਫੋਨ ਕੱਟਿਆ ਸੀ ਤਾਂ ਅਮਰੀਕਾ ਤੋਂ ਹੀ ਹਰਜੀਤ ਸਿੰਘ ਸਿੱਧਵਾ ਕਲਾ ਦਾ ਫੋਨ ਆ ਗਿਆ ਕਿ ਮੈਂ 200 ਡਾਲਰ ਸਰਧਾਲੂਆਂ ਦੇ ਦਰਸ਼ਨਾਂ ਵਾਲੇ ਫੰਡ ਲਈ ਦੇਣੇ ਹਨ।
ਇੱਕ ਖ਼ਬਰ ਸਾਂਝੀ ਕਰ ਰਹੇ ਸੀ ਤਾਂ ਸ : ਮਨੋਹਰ ਸਿੰਘ ਨੇ ਨਿਊਯਾਰਕ ਤੋਂ ਘੰਟੀ ਖੜਕਾ ਦਿੱਤੀ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਹਨ ਜੇ ਉਹ ਬਜੁਰਗ ਆਪਣੇ ਪਿੰਡ ਜਾਣਾ ਚਾਹੁੰਣ ਤਾਂ ਲਿਸਟ ਬਣਾ ਕੇ ਮੈਨੂੰ ਦਿਓ ਮੈਂ ਇਹਨਾਂ ਦੀ ਫੀਸ ਭਰੂਗਾ ।
ਇਹ ਜ਼ਜਬਾਤੀ ਸਾਂਝਾ ਨੇ ਜਜ਼ਬਾਤੀ ਕਰ ਦਿੱਤਾ । ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ, ਕਿਮੇਂ ਨਫਰਤ ਕਰਨ ਵਾਲੇ ਲੋਕਾਂ ਤੋਂ ਵੱਡੀ ਲਕੀਰ ਖਿੱਚਦੇ ਹਨ। ਜਦੋਂ ਇਹ ਲਿਖ ਰਿਹਾਂ ਤਾਂ ਮਾਣ ਹੁੰਦਾ ਹੈ ਕਿ ਮੈਂ ਵੀ ਇਸ ਸੋਚ ਦੇ ਕਾਫਲਾ ਦਾ ਸਾਥੀ ਹਾਂ । ਫਖ਼ਰ ਹੈ ਰੇਡੀਓ ਚੰਨ ਪ੍ਰਦੇਸੀ ਨਾਲ ਜੁੜ ਕੇ ਕੁਝ ਸਾਰਥਿਕ ਯਤਨ ਕਰਨ ਦਾ –
ਸੁਖਨੈਬ ਸਿੰਘ ਸਿੱਧੂ

Real Estate