ਪਾਸਪੋਰਟ ਜ਼ਰੂਰੀ ਨਹੀਂ, ਜਿਹੜਾ ਮਰਜ਼ੀ ਪਛਾਣ ਪੱਤਰ ਲੈ ਕੇ ਆਏ ਸੰਗਤ: ਪਾਕਿਸਤਾਨ ਨੇ ਕੀਤਾ ਸਪੱਸ਼ਟ

1105

ਪਾਕਿਸਤਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਪਾਸਪੋਰਟ ਜ਼ਰੂਰੀ ਨਹੀਂ ਹੈ, ਇਸ ਲਈ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ। ਪਾਕਿਸਤਾਨ ਨੇ ਇਹ ਵੀ ਆਖਿਆ ਹੈ ਕਿ ਯਾਤਰਾ ਲਈ ਸ਼ਰਧਾਲੂਆਂ ਨੂੰ 10 ਦਿਨ ਪਹਿਲਾਂ ਸੂਚੀ ਵੀ ਨਹੀਂ ਦੇਣੀ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਹੈ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਟਵੀਟ ਕਰ ਕੇ ਕਿਹਾ ਸੀ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਸਪਸ਼ਟ ਕਰੇ ਦੀ ਇਮਰਾਨ ਖਾਨ ਦੇ ਟਵੀਟ ਦਾ ਕੀ ਮਤਲਬ ਹੈ। ਭਾਰਤ ਨੇ ਕਿਹਾ ਸੀ ਕਿ ਸਮਝੌਤੇ ਤਹਿਤ ਪਾਸਪੋਟਰ ਨੂੰ ਹੀ ਪਛਾਣ ਪੱਤਰ ਵਜੋਂ ਮਾਨਤਾ ਦਿੱਤੀ ਗਈ ਸੀ। ਹੁਣ ਪਾਕਿਸਤਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ।

Real Estate