ਪਾਕਿ ਫੌਜ ਨੂੰ ਨਹੀਂ ਮਨਜ਼ੂਰ ਇਮਰਾਨ ਦਾ ਪਾਸਪੋਰਟ ਦੀ ਛੋਟ ਵਾਲਾ ਫੈਸਲਾ

1032

ਪਾਕਿਸਤਾਨ ਸੈਨਾ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਉਲਟ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਕੌਰੀਡੋਰ ਰਾਹੀ ਆਊਣ ਵਾਲਿਆਂ ਨੂੰ ਪਾਸਪੋਰਟ ਲਾਜਮੀ ਹੋਵੇਗਾ । ਇਸ ਐਲਾਨ ਨੇ ਸ਼ਰਧਾਲੂਆਂ ‘ਚ ਦੋਚਿੱਤੀ ਪੈਦਾ ਕਰ ਦਿੱਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਮਰਾਨ ਖਾਨ ਨੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਵਾਲੀ ਸ਼ਰਤ ‘ਤੇ ਰਾਹਤ ਦਿੱਤੀ ਹੈ। ਭਾਰਤ ਨੇ ਇਸ ਮੁੱਦੇ ‘ਤੇ ਹੁਣ ਪਾਕਿ ਸਰਕਾਰ ਨੂੰ ਸਿੱਧੇ ਤੌਰ ‘ਤੇ ਪੁੱਛਿਆ ਹੈ ਕਿ ਕੀ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਹੈ ਜਾਂ ਨਹੀਂ। ਆਈਐਸਪੀਆਰ ਦੇ ਮੁਖੀ ਮੇਜਰ ਜਨਰਲ ਆਸਿਫ ਗ਼ਫੂਰ ਨੇ ਕਿਹਾ, “ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਲਈ ਪਾਸਪੋਰਟ ਦੀ ਜ਼ਰੂਰਤ ਪਵੇਗੀ।” ਡਾਨ ਨਿਊਜ਼ ਨੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਨੂੰ ਮਿਲਟਰੀ ਦੇ ਮੀਡੀਆ ਵਿੰਗ ਨੇ ਬੁੱਧਵਾਰ ਨੂੰ ਕਿਹਾ, ” ਸੁਰੱਖਿਆ ਕਾਰਨਾਂ ਕਰ ਕੇ ਪਾਸਪੋਰਟ ਦੇ ਆਧਾਰ ’ਤੇ ਪਛਾਣ ਹੋਣ ਤੋਂ ਬਾਅਦ ਇਸ ਲਾਂਘੇ ਦੀ ਵਰਤੋਂ ਕੋਈ ਭਾਰਤੀ ਸਿੱਖ ਸ਼ਰਧਾਲੂ ਜਾਂ ਕੋਈ ਹੋਰ ਕਰ ਸਕੇਗਾ। “

Real Estate