ਪਰਾਲ਼ੀ ਸਾੜਨ ਵਾਲੇ ਕਿਸਾਨਾਂ ਤੇ ਹੋ ਰਹੀ ਕਾਰਵਾਈ ਰੱਦ ਕਰਵਾਉਂਣ ਲਈ ਕਿਸਾਨ ਯੂਨੀਅਨ ਵੱਲੋਂ ਧਰਨਾ

483

ਸ੍ਰੀ ਮੁਕਤਸਰ ਸਾਹਿਬ 6 ਅਕਤੂਬਰ ( ਘੁਮਾਣ)ਪਰਾਲੀ ਨੂੰ ਸਾੜਨ ਸਬੰਧੀ ਕਿਸਾਨਾਂ ਤੇ ਹੋ ਰਹੀ ਕਾਰਵਾਈ ਰੱਦ ਕਰਵਾਉਂਣ ਲਈ , ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਜ਼ਿਲ੍ਹਾ ਇਕਾਈ ਵੱਲੋਂ ਥਾਣਾ ਸਦਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਅਗਵਾਈ ਵਿੱਚ , ਇਹ,ਆਲਸਛ ਦਿਨ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਕੋਟਕਪੂਰਾ ਰੋਡ ਉੱਤੇ ਜਾਮ ਤੋਂ ਬਚਣ ਲਈ ਆਵਾਜਾਈ ਨੂੰ ਗੁਰੂ ਅੰਗਦ ਸਾਹਿਬ ਨਗਰ, ਗਲੀ ਨੰਬਰ 7 ਤੋਂ ਗਲੀ ਨੰਬਰ 9 ਰਾਹੀਂ ਬਦਲੀ ਕਰਨਾ ਪਿਆ। ਜਿਸ ਕਰਕੇ ਰਾਹਗੀਰਾਂ ਨੂੰ ਗਲੀਆਂ ਵਿਚਕਾਰ , ਜਾਮ ਦਾ ਸਾਹਮਣਾ ਕਰਨਾ ਪਿਆ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ(ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਕਿਹਾ ਕਿ ਇਹ ਧਰਨਾ ਮੰਗਾਂ ਮਨਵਾਉਣ ਤੱਕ ਦਿਨ ਰਾਤ ਜਾਰੀ ਰਹੇਗਾ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ , ਇੱਥੇ ਪੰਜਾਬ ਭਰ ਤੋਂ ਇਕੱਠ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗ੍ਰੀਨ ਟ੍ਰਿਬਿਊਨਲ ਵੱਲੋਂ ਸਖ਼ਤੀ ਕੀਤੇ ਜਾਣ ਤੋਂ ਬਾਅਦ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ ਪ੍ਰੰਤੂ ਕਿਸਾਨ ਯੂਨੀਅਨਾਂ ਪਰਾਲੀ ਸਾੜਨ ਤੇ ਬਜਿਦ ਹਨ।

Real Estate