ਨੀਰਵ ਮੋਦੀ ਕਹਿੰਦਾ, “ਭਾਰਤ ਨੂੰ ਸੌਂਪਿਆ ਤਾਂ ਆਤਮ-ਹੱਤਿਆ ਕਰ ਲਵਾਂਗਾ”

881

ਇੰਗਲੈਂਡ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਭਗੌੜਾ ਕਰਾਰ ਦਿੱਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਮਾਨਤ ਅਰਜ਼ੀ ਇਕ ਵਾਰੀ ਫਿਰ ਯੂਕੇ ਦੀ ਅਦਾਲਤ ਨੇ ਖਾਰਿਜ ਕਰ ਦਿੱਤੀ ਹੈ। ਕੋਰਟ ਵਿਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਧਮਕੀ ਭਰੇ ਅੰਦਾਜ ਵਿਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਨੀਰਵ ਮੋਦੀ ਨੇ ਕਿਹਾ ਕਿ ਉਸ ਨੂੰ ਜੇਲ ਵਿਚ ਤਿੰਨ ਵਾਰੀ ਕੁੱਟਿਆ ਗਿਆ। ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਅਣਗੌਲਿਆ ਕਰਕੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਨੀਰਵ ਮੋਦੀ ਨੂੰ ਬੁਧਵਾਰ ਨੂੰ ਵੇਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। 5 ਵੀਂ ਵਾਰ ਜ਼ਮਾਨਤ ਦੀ ਅਪੀਲ ਕਰਦਿਆਂ ਨੀਰਵ ਮੋਦੀ ਨੇ ਆਪਣੇ ਸ਼ਬਦਾਂ ਨਾਲ ਕਈ ਵਾਰ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।

Real Estate