ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਪੱਧਰੀ ਖੇਡਾਂ ਅੰਡਰ 18 , ਆਰੰਭ ਕਰਵਾਈਆਂ

22 ਜ਼ਿਲਿਆਂ ਦੀਆਂ ਖਿਡਾਰਨਾਂ ਲੈ ਰਹੀਆਂ ਹਨ ਭਾਗ
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਮਨਜਿੰਦਰ ਸਿੰਘ ਘੁਮਾਣ)
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ 18 ਲੜਕੀਆਂ ਦੀ ਰੰਗਾਰੰਗ ਸ਼ੁਰੂਆਤ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ।ਕੇ। ਅਰਾਵਿੰਦ ਕੁਮਾਰ ਆਈ।ਏ।ਐਸ। ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਇੰਨਾਂ ਖੇਡਾਂ ਦਾ ਰਸਮੀ ਆਰੰਭ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਉਨਾਂ ਨੇ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਖੇਡਾਂ ਪੂਰੀ ਤਰਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣ। ਉਨਾਂ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਬਹੁਤ ਉੱਤਮ ਸਥਾਨ ਹੈ ਅਤੇ ਇਹ ਸਾਡੇ ਵਿਅਕਤੀਤਵ ਦੇ ਨਿਖਾਰ ਬਣਦੀਆਂ ਹਨ।
ਇਹ ਖੇਡਾਂ 3 ਦਿਨ ਤੱਕ ਚੱਲਣਗੀਆਂ। ਇਸ ਵਿਚ 22 ਜ਼ਿਲਿਆਂ ਦੀਆਂ ਖਿਡਾਰਨਾਂ ਭਾਗ ਲੈ ਰਹੀਆਂ ਹਨ। ਖੇਡਾਂ ਵਿਚ ਕੁੱਲ 21 ਪ੍ਰਕਾਰ ਦੀਆਂ ਗੇਮਾਂ ਦੇ ਮੁਕਾਬਲੇ ਹੋਣਗੇ ਜਿਸ ਵਿਚ ਐਥਲੈਟਿਕਸ, ਤੀਰਅੰਦਾਜੀ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕੁਸਤੀ, ਟੇਬਲ ਟੈਨਿਸ, ਵਾਲੀਬਾਲ, ਰੋਲਰ ਸਕੇਟਿੰਗ, ਖੋਖੋ, ਫੁੱਟਬਾਲ, ਹਾਕੀ, ਹੈਂਡਬਾਲ, ਜੁਡੋ, ਜਿਮਨਾਸਟਿਕ, ਫੈਂਸਿੰਗ, ਤੈਰਾਕੀ, ਵੇਟਲਿਫਟਿੰਗ, ਕਬੱਡੀ ਨੈਸ਼ਨਲ ਸਟਾਇਲ ਅਤੇ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਸ਼ਾਮਿਲ ਹਨ।
ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਹੋਣ ਤੋਂ ਬਾਅਦ ਸਾਰੇ 22 ਜ਼ਿਲਿਆਂ ਦੀਆਂ ਟੀਮਾਂ ਨੇ ਮਾਰਚ ਪਾਸਟ ਵਿਚ ਸ਼ਿਰਕਤ ਕੀਤੀ ਅਤੇ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਾਂ ਵਿਚ ਸ਼ਿਰਕਤ ਦੀ ਸਹੁੰ ਚੁੱਕੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਆਈ।ਏ।ਐਸ। , ਐਸ।ਪੀ। ਸ: ਗੁਰਮੇਲ ਸਿੰਘ ਧਾਲੀਵਾਲ , ਐਸ।ਡੀ।ਐਮ। ਸ੍ਰੀਮਤੀ ਵੀਰਪਾਲ ਕੌਰ , ਲਾਲੀ ਬਾਵਾ , ਜ਼ਿਲਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ , ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ ਖੋਸਾ , ਜੀਓਜੀ ਇੰਚਾਰਜ ਜੀ ਐਸ। ਔਲਖ , ਆਦਿ ਹਾਜਰ ਸਨ।

Real Estate