ਮੰਦਰ-ਮਸਜਿਦ ਵਿਵਾਦ : ਚੀਫ਼ ਜਸਟਿਸ ਦੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਆ ਜਾਵੇਗਾ ਫੈਸਲਾ ?

791

ਸੁਪਰੀਮ ਕੋਰਟ ਇਸ ਹਫ਼ਤੇ ਸਨਿੱਚਰਵਾਰ ਤੱਕ ਅਯੁੱਧਿਆ ਦੇ ਵਿਵਾਦ ’ਤੇ ਫ਼ੈਸਲਾ ਸੁਣਾ ਸਕਦੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦਾ ਕਾਰਜਕਾਲ 17 ਨਵੰਬਰ ਤੱਕ ਦਾ ਹੈ ਪਰ ਅਗਲੇ ਹਫ਼ਤੇ 11, 12, 16 ਤੇ 17 ਨਵੰਬਰ ਨੂੰ ਛੁੱਟੀਆਂ ਹਨ। ਇਸ ਤੋਂ ਬਾਅਦ ਅਦਾਲਤ ਕੋਲ 6, 7, 8, 9 , 13, 14 ਅਤੇ 15 ਨਵੰਬਰ ਦਾ ਸਮਾਂ ਬਚਿਆ ਹੈ । ਅਦਾਲਤ ਫ਼ੈਸਲਾ ਦੇਣ ਲਈ ਸ਼ਨੀਵਾਰ ਨੂੰ ਵੀ ਬੈਠ ਸਕਦੀ ਹੈ। ਇਸ ਦੀ ਸੰਭਾਵਨਾ ਇਸ ਲਈ ਹੈ ਕਿਉਂਕਿ ਸੰਵਿਧਾਨਕ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਈ ਵਾਰ ਸਨਿੱਚਰਵਾਰ ਨੂੰ ਵੀ ਕੀਤੀ ਹੈ। ਖ਼ਬਰਾਂ ਅਨੁਸਾਰ ਸੰਵਿਧਾਨਕ ਬੈਂਕ ਇਸ ਹਫ਼ਤੇ ਫ਼ੈਸਲਾ ਦੇ ਸਕਦਾ ਹੈ ਕਿਉਂਕਿ ਫ਼ੈਸਲਾ ਦੇਣ ਤੋਂ ਬਾਅਦ ਅਦਾਲਤ ਕੋਲ ਅਗਲੇ ਹਫ਼ਤੇ ਅੱਠ ਦਿਨ ਬਚਣਗੇ । ਜੇ ਫ਼ੈਸਲੇ ਕਾਰਨ ਕੋਈ ਤਕਨੀਕੀ ਖ਼ਾਮੀ ਜਾਂ ਕੋਈ ਗੁੰਝਲ ਪੈਦਾ ਹੁੰਦੀ ਹੈ, ਤਾਂ ਬੈਂਚ ਦੇ ਹੁਕਮ ਦੇਣ ਦਾ ਸਮਾਂ ਰਹੇਗਾ। ਨਾਲ ਹੀ ਆਪਣੇ ਫ਼ੈਸਲੇ ਦੀ ਪਾਲਣਾ ਉੱਤੇ ਵੀ ਨਿਗਰਾਨੀ ਵੀ ਰਹੇਗੀ। ਜੇ ਮਾਮਲੇ ਵਿੱਚ ਕੋਈ ਗੁੰਝਲ ਪੈਦਾ ਨਾ ਹੋਈ, ਤਾਂ ਅਦਾਲਤ ਆਪਣਾ ਫ਼ੈਸਲਾ ਅਗਲੇ ਹਫ਼ਤੇ ਦੇਵੇਗੀ ਤੇ ਉਸ ਤੋਂ ਬਾਅਦ ਚੀਫ਼ ਜਸਟਿਸ 17 ਨਵੰਬਰ ਨੂੰ ਸੇਵਾ–ਮੁਕਤ ਹੋ ਜਾਣਗੇ। ਆਉਂਦੀ 17 ਨਵੰਬਰ ਨੂੰ ਬੈਂਚ ਬਦਲ ਜਾਵੇਗਾ ਤੇ ਉਸ ਵਿੱਚ ਇੱਕ ਨਵੇਂ ਜੱਜ ਆ ਜਾਣਗੇ।

Real Estate