ਪੁਲਿਸ ਦਾ ਧਰਨਾ ਖਤਮ: ਮਾਮਲਾ ਵਕੀਲਾਂ ਵੱਲੋਂ ਪੁਲਿਸ ਦੀ ਕੁੱਟਮਾਰ ਦਾ

843

ਦਿੱਲੀ ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਹਿੰਸਕ ਝੜਪ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੇ ਕਰਮਚਾਰੀਆਂ ਦਾ 11 ਘੰਟੇ ਬਾਅਦ ਧਰਨਾ ਸਮਾਪਤ ਹੋ ਗਿਆ। ਪਿਛਲੇ ਤਿੰਨ ਦਿਨਾਂ ਤੋਂ ਜਿਥੇ ਦੇਸ਼ ਭਰ ਦੇ ਵਕੀਲ ਇਸ ਘਟਨਾ ਦਾ ਵਿਰੋਧ ਕਰ ਰਹੇ ਸਨ। ਅੱਜ ਪੁਲਿਸ ਮੁਲਾਜ਼ਮ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਸੜਕ ਤੇ ਆ ਗਏ। ਸਿਖਰ ਅਧਿਕਾਰੀਆਂ ਦੀ ਕੋਸ਼ਿਸ਼ ਨਾਲ ਪੁਲਿਸ ਮੁਲਾਜ਼ਮਾਂ ਦਾ ਪ੍ਰਦਰਸ਼ਨ ਆਖਰਕਾਰ ਇਨਸਾਫ ਦਾ ਭਰੋਸਾ ਦੇਣ ਮਗਰੋਂ ਖਤਮ ਹੋਇਆ। ਦਿੱਲੀ ਦੇ ਆਈਟੀਓ ਤੇ ਲੱਗਿਆ ਜਾਮ ਧਰਨਾ ਖਤਮ ਹੋਣ ਮਗਰੋਂ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਪੁਲਿਸ ਵਾਲਿਆਂ ਨੂੰ ਇਨਸਾਫ ਲਈ ਖੁੱਦ ਮੌਕੇ ਤੇ ਪੁੱਜ ਕੇ ਭਰੋਸਾ ਦਿੱਤਾ। ਦਿੱਲੀ ਪੁਲਿਸ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਵਿੱਚ ਇੱਕ ਸਮੀਖਿਆ ਪਟੀਸ਼ਨ ਦਾਇਰ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਵੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਆਡੀਓ ਸੰਦੇਸ਼ ਦਿੱਤਾ। ਸਪੈਸ਼ਲ ਕਮਿਸ਼ਨਰ ਸਤੀਸ਼ ਗੋਲਚਾ ਨੇ ਕਿਹਾ- ਦਿੱਲੀ ਪੁਲਿਸ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਇਲਾਜ ਕਰੇਗੀ। ਜ਼ਖਮੀ ਪੁਲਿਸ ਵਾਲਿਆਂ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਜ਼ਿਆਦਾਤਰ ਮੰਗਾਂ ‘ਤੇ ਕਾਰਵਾਈ ਕੀਤੀ ਗਈ ਹੈ। ਤੁਸੀਂ ਹੜਤਾਲ ਨੂੰ ਖਤਮ ਕਰੋ, ਵਾਪਸ ਘਰ ਪਰਤੋ।

Real Estate