ਨਸ਼ਾ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ

4032

ਅਮਰੀਕਾ ਦੇ ਉੱਤਰੀ ਮੈਕਸੀਕੋ ਵਿੱਚ ਸ਼ੱਕੀ ਡ੍ਰਗ ਮਾਫੀਆ ਦੇ ਹਮਲੇ ਵਿੱਚ ਛੇ ਬੱਚੇ ਅਤੇ ਤਿੰਨ ਔਰਤਾਂ ਸਮੇਤ ਘੱਟ ਤੋਂ ਘੱਟ 9 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪੀੜਤ ਲੀਹਬਰੋਨ ਪਰਿਵਾਰ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਤਿੰਨ ਗੱਡੀਆਂ ਦੇ ਕਾਫਿਲੇ ਵਿੱਚ ਜਾ ਰਹੇ ਸਨ। ਤਿੰਨ ਮਾਵਾਂ ਆਪਣੇ 14 ਬੱਚਿਆਂ ਨਾਲ ਇਸ ਕਾਫਿਲੇ ਵਿੱਚ ਸ਼ਾਮਲ ਸਨ। ਹਮਲੇ ਤੋਂ ਬਾਅਦ ਇੱਕ ਸੜੀ ਹੋਈ ਗੱਡੀ ਮਿਲੀ ਜਿਸ ਵਿੱਚ ਕੁਝ ਮ੍ਰਿਤਕਾਂ ਦੇ ਅੰਸ਼ ਸਨ। ਖ਼ਬਰਾਂ ਮੁਤਾਬਕ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਮੈਕਸੀਕੋ ਦੇ ਸੁਰੱਖਿਆ ਮੰਤਰੀ ਨੇ ਇਨ੍ਹਾਂ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦਾ ਵੀ ਖ਼ਦਸ਼ਾ ਜਤਾਇਆ ਹੈ। ਉੱਤਰੀ ਮੈਕਸੀਕੋ ਦੇ ਸਿਨੋਰਾ ਸੂਬੇ ਵਿੱਚ ਡ੍ਰਗ ਮਾਫੀਆ ਦੇ ਦੋ ਗੁਟਾਂ ਵਿੱਚ ਲੜਾਈ ਹੈ। ਇੱਕ ਹੈ ਲਾ ਲਿਨਿਆ ਜੋ ਵੱਡੇ ਖੁਆਰੇਜ ਡ੍ਰਗਸ ਗਿਰੋਹ ਨਾਲ ਜੁੜਿਆ ਹੈ ਅਤੇ ਦੂਸਰਾ ਹੈ ਲੋਸ ਚਾਪੋਸ ਜੋ ਸਿਨਾਲੋਆ ਸਮੂਹ ਦਾ ਹਿੱਸਾ ਹੈ।

Real Estate