ਜੇ ਵਿਦੇਸ਼ ਮੰਤਰਾਲੇ ਦੀ ਆਗਿਆ ਨਾ ਮਿਲੀ ਤਾਂ ਕੌਰੀਡੋਰ ਰਾਹੀ ਕਰਤਾਰਪੁਰ ਜਾ ਸਕਦੇ ਹਨ ਸਿੱਧੂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 9 ਨਵੰਬਰ ਨੂੰ ਸਵੇਰੇ 9:30 ਵਜੇ ਕੌਰੀਡੋਰ ਤੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਜਾਣਗੇ। ਜਿਸ ਤੋਂ ਬਾਅਦ ਉਹ ਪਾਕਿਸਤਾਨ ‘ਚ ਇਮਰਾਨ ਖ਼ਾਨ ਦੇ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣਗੇ। ਇਮਰਾਨ ਦਾ ਉਦਘਾਟਨੀ ਸਮਾਗਮ ਦੁਪਹਿਰ ਤਿੰਨ ਵਜੇ ਖ਼ਤਮ ਹੋਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਸਿੱਧੂ ਕੌਰੀਡੋਰ ਰਾਹੀਂ ਭਾਰਤ ਵਾਪਸੀ ਕਰਨਗੇ। ਸਿੱਧੂ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਫੇਰ ਤੋਂ ਚਿੱਠੀ ਲਿਖੀ ਹੈ। ਇਸ ‘ਚ ਉਨ੍ਹਾਂ ਨੇ ਇਜਾਜ਼ਤ ਦੀ ਮੰਗ ਦੁਹਰਾਈ ਹੈ ਤੇ ਕਿਹਾ ਹੈ ਕਿ ਉਨ੍ਹਾਂ ਕੋਲ ਪਾਕਿ ਦਾ ਵੀਜ਼ਾ ਨਹੀਂ। ਸਿੱਧੂ ਕੌਰੀਡੋਰ ਰਾਹੀਂ ਪਾਸਿਕਤਾਨ ਜਾਣਾ ਚਾਹੁੰਦੇ ਹਨ ਪਰ ਜੇਕਰ ਅਜਿਹੇ ਨਹੀਂ ਹੁੰਦਾ ਤਾਂ ਉਹ 8 ਨਵੰਬਰ ਨੂੰ ਅਟਾਰੀ ਰਾਹੀਂ ਲਾਹੌਰ ਜਾਣਗੇ ਤੇ ਅਗਲੇ ਦਿਨ ਕਰਤਾਰਪੁਰ ਮੱਥਾ ਟੇਕ 9 ਨਵੰਬਰ ਨੂੰ ਵਾਪਸ ਆਉਣਗੇ। ਸਿੱਧੂ ਨੇ ਕਰਤਾਰਪੁਰ ਜਾਣ ਦੇ ਦੋ ਤਰੀਕੇ ਵਿਦੇਸ਼ ਮੰਤਰਾਲੇ ਅੱਗੇ ਰੱਖੇ ਹਨ।

Real Estate