ਸੁਲਤਾਨਪੁਰ ਲੋਧੀ ਵਿਖੇ ਨਿਵੇਕਲਾ ਜੋੜਾ ਘਰ : ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ 2.5 ਲੱਖ ਚੱਪਲਾਂ ਦਾ ਪ੍ਰਬੰਧ

653

ਸਰਬੱਤ ਦਾ ਭਲਾ ਟਰੱਸਟ ਦੇ 300 ਵਾਲੰਟੀਅਰਾਂ ਦੀ ਦੇਖਰੇਖ ‘ਚ ਚੱਲੇਗੀ ਇਹ ਸੇਵਾ-ਡਾ: ਓਬਰਾਏ

ਸੁਲਤਾਨਪੁਰ ਲੋਧੀ/ਕਪੂਰਥਲਾ, 4 ਨਵੰਬਰ (ਕੌੜਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜਸ਼ਾਲੀ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐਸ।ਪੀ ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਅੱਜ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ ਤੇ ਰੱਖੇ ਜਾਣ ਵਾਲੇ ਸਲੀਪਰ (ਚੱਪਲਾਂ) ਦੇ ਜੋੜਿਆਂ ਦੀ ਸੇਵਾ ਦੇ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸੇਵਾ ਦੀ ਸ਼ੁਰੂਆਤ ਕਰਨ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਡਾ: ਐਸ।ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਟਰੱਸਟ ਵੱਲੋਂ ਇਹ ਵਿਸ਼ੇਸ਼ ਜੋੜਾ ਘਰ ਪਹਿਲਾਂ ਸਰਕਾਰ ਦੀ ਸਮੂਲੀਅਤ ਨਾਲ ਸ਼ੁਰੂ ਕਰਨਾਂ ਸੀ ਪਰ ਕਿਸੇ ਕਾਰਨ ਕਰਕੇ ਸਰਕਾਰ ਦੇ ਪ੍ਰੋਗਰਾਮ ਵਿੱਚ ਤਬਦੀਲੀ ਹੋਣ ਕਾਰਨ ਟਰੱਸਟ ਵੱਲੋਂ ਆਪਣੇ ਪੱਧਰ ਤੇ ਹੀ ਆਪਣੇ ਵਾਲੰਟੀਅਰਾਂ ਦੀ ਮਦਦ ਨਾਲ ਹੀ ਅੱਜ ਇਸ ਨਿਵੇਕਲੇ ਜੋੜਾ ਘਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟਰੱਸਟ ਦੇ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਆਦਿ ਜਿਲ੍ਹਿਆਂ ਦੇ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ 300 ਵਾਲੰਟੀਅਰ ਟਰੱਸਟ ਵੱਲੋਂ ਤਿਆਰ ਕਰਵਾਈ ਗਈ ਵਿਸ਼ੇਸ਼ ਨੀਲੇ ਰੰਗ ਦੀ ਵਿਸ਼ੇਸ਼ ਟੀ ਸਰਟ ਪਾ ਕੇ ਇਸ ਵਿਸ਼ੇਸ਼ ਜੋੜਾ ਘਰ ਵਿੱਚ ਸੇਵਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸਥਿਤ ਹਰੇਕ ਗੁਰਦੁਆਰਾ ਸਾਹਿਬ ਕੋਲ ਟਰੱਸਟ ਵੱਲੋਂ ਵੱਖ-ਵੱਖ ਨੰਬਰਾਂ ਦੇ ਸਲੀਪਰਾਂ ਨਾਲ ਭਰੇ 7 ਡਰੰਮ ਰੱਖੇ ਜਾਣਗੇ ਜਿਸ ਵਿੱਚੋਂ ਸ਼ਰਧਾਲੂ ਆਪਣੇ ਪੈਰ ਦੇ ਆਕਾਰ ਅਨੁਸਾਰ ਸਲੀਪਰ ਪਾ ਕੇ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰਦੁਆਰਾ ਸਾਹਿਬ ਤੱਕ ਜਾ ਸਕਣਗੇ। ਡਾ: ਓਬਰਾਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰਲੇ ਅਤੇ ਸ਼ਹਿਰ ਅੰਦਰਲੇ ਸਾਰੇ ਹੀ ਪਖਾਨਾਂ ਘਰਾਂ ਦੇ ਬਾਹਰਵਾਰ ਵੀ ਟਰੱਸਟ ਵੱਲੋਂ ਤਿਆਰ ਕਰਵਾਏ ਗਏ ਸਲੀਪਰ ਉਪਲੱਬਧ ਹੋਣਗੇ ਤਾਂ ਜੋ ਸੰਗਤਾਂ ਨੂੰ ਨੰਗੇ ਪੈਰ ਪਖਾਨੇ ਅੰਦਰ ਨਾਂ ਜਾਣਾਂ ਪਵੇ ਅਤੇ ਜੋੜੇ ਦੀ ਵਰਤੋਂ ਕਰਨ ਉਪਰੰਤ ਇਸ ਨੂੰ ਖਾਲੀ ਡਰੰਮ ਰੱਖਣ ਤੋਂ ਇਲਾਵਾ ਦੋ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਵੱਖ-ਵੱਖ ਥਾਵਾਂ ਤੇ ਪਏ ਸਾਰੇ ਡਰੰਮਾਂ ‘ਚ ਲੋੜ ਅਨੁਸਾਰ ਜੋੜਿਆਂ ਦੀ ਸਪਲਾਈ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੀ ਬਦੌਲਤ ਸਮਾਗਮਾਂ ਦੌਰਾਨ ਪਹੁੰਚਣ ਵਾਲੀ ਸੰਗਤਾਂ ਨੂੰ ਵਾਰ-ਵਾਰ ਆਪਣੇ ਨਿੱਜੀ ਜੋੜੇ ਨਹੀਂ ਜਮਾਂ ਕਰਵਾਉਣ ਪੈਣਗੇ ਸਗੋਂ ਟਰੱਸਟ ਵੱਲੋਂ ਰੱਖੇ ਜੋੜੇ ਬਿਨਾਂ ਕਿਸੇ ਪਰਚੀ ਤੋਂ ਲੈ ਕੇ ਸ਼ਹਿਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਜਾ ਸਕਣਗੇ ਜਿਸ ਨਾਲ ਜਿੱਥੇ ਸੰਗਤ ਦੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਉਹ ਬੇਲੋੜੀ ਪ੍ਰੇਸ਼ਾਨੀ ਤੋਂ ਵੀ ਬਚ ਸਕਣਗੇ। ਇਸ ਮੌਕੇ ਟਰੱਸਟ ਦੇ ਪ੍ਰਧਾਨ ਜੱਸਾ ਸਿੰਘ ਸੰਧੂ, ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਤਰਨਤਾਰਨ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ, ਪ੍ਰਧਾਨ ਹੁਸ਼ਿਆਰਪੁਰ ਆਗਿਆਪਾਲ ਸਿੰਘ, ਮਨਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ, ਨਵਦੀਪ ਸਿੰਘ ਘਈ, ਜਗਦੇਵ ਸਿੰਘ ਛੀਨਾਂ, ਸ਼ਿਸ਼ਪਾਲ ਸਿੰਘ ਲਾਡੀ ਅਤੇ ਗੁਰਪ੍ਰੀਤ ਸਿੰਘ ਕਪੂਰਥਲਾ ਆਦਿ ਵੀ ਮੌਜੂਦ ਸਨ।

Real Estate