ਨਿਰਭੈਆ ਕਾਂਡ ਦੇ ਦੋਸ਼ੀ ਰਹਿਮ ਦੀ ਅਪੀਲ ਲੈ ਕੇ ਨਹੀਂ ਗਏ ਰਾਸ਼ਟਰਪਤੀ ਕੋਲ , ਹੋਵੇਗੀ ਫਾਂਸੀ

1122

ਦਿੱਲੀ ਦੇ ਨਿਰਭੈਆ ਸਮੂਹਕ ਬਲਾਤਕਾਰ ਮਾਮਲੇ ’ਚ ਦੋਸ਼ੀਆਂ ਨੇ ਰਾਸ਼ਟਰਪਤੀ ਕੋਲ ਰਹਿਮ ਲਈ ਆਪਣੀ ਪਟੀਸ਼ਨ ਨਹੀਂ ਭੇਜੀ ਹੈ। ਦੋਸ਼ੀਆਂ ਨੇ ਆਪਣੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਹੈ। ਇਸ ਲਈ ਉਨ੍ਹਾਂ ਵਿਰੁੱਧ ਹੇਠਲੀ ਅਦਾਲਤ ਵੱਲੋਂ ਫਾਂਸੀ ਦੇਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਸਕਦੀ ਹੈ। ਦੋਸ਼ੀਆਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਦਰ ਨਹੀਂ ਖੜਕਾਇਆ। ਦੋਸ਼ੀਆਂ ਨੇ ਮੌਤ ਦੀ ਸਜ਼ਾ ਘਟਾਉਣ ਜਾਂ ਮਾਫ਼ੀ ਲਈ ਰਾਸ਼ਟਰਪਤੀ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਤਿੰਨੇ ਅਪਰਾਧੀਆਂ ਨੇ ਦਿੱਲੀ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਦੇ ਨੋਟਿਸ ਦਾ ਜਵਾਬ ਦੇ ਦਿੱਤਾ। 29 ਅਕਤੂਬਰ ਨੂੰ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਬਾਰੇ ਨੋਟਿਸ ਰਿਸੀਵ ਕਰਵਾਇਆ ਸੀ; ਇਸ ਨੋਟਿਸ ਦੇ ਮਿਲਣ ਦੇ 7 ਦਿਨਾਂ ਅੰਦਰ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਦਾ ਵਕਤ ਦਿੱਤਾ ਗਿਆ ਸੀ ਪਰ ਹੁਣ ਉਹ ਵਕਤ ਖ਼ਤਮ ਹੋ ਚੁੱਕਾ ਹੈ।
ਨਿਰਭਯਾ ਸਮੂਹਕ ਬਲਾਤਕਾਰ ਦੇ ਦੋਸ਼ੀ ਤਿਹਾੜ ਜੇਲ੍ਹ ਤੇ ਮੰਡੋਲੀ ਜੇਲ੍ਹ ਵਿੱਚ ਬੰਦ ਹਨ।
ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੂੰ ਨਾ ਭੇਜਣ ਤੋਂ ਬਾਅਦ ਹੁਣ ਹੇਠਲੀ ਅਦਾਲਤ ਨੂੰ ਅਰਜ਼ੀ ਭੇਜ ਕੇ ਜੇਲ੍ਹ ਪ੍ਰਸ਼ਾਸਨ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਕਰ ਦੇਵੇਗਾ। ਸਾਲ 2016 ਦੇ ਚਰਚਿਤ ਨਿਰਭਯਾ ਸਮੂਹਕ ਬਲਾਤਕਾਰ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

Real Estate