ਠਾਕਰਿਆਂ ਦੇ ਘਰ ਅੱਗੇ ਲੱਗਾ ‘ਮੁੱਖ ਮੰਤਰੀ ਆਦਿੱਤਿਆ ਠਾਕਰੇ’ ਦਾ ਪੋਸਟਰ

1001

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਤੀਜੇ ਆਇਆਂ ਨੂੰ ਦੋ ਹਫ਼ਤੇ ਗਏ ਹਨ ਪਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਤੇ ਸ਼ਿਵ–ਸੈਨਾ ਵਿਚਾਲੇ ਰੌਲਾ ਜਾਰੀ ਹੈ। ਦੋਵੇਂ ਹੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਆਪੋ–ਆਪਣੇ ਦਾਅਵੇ ਪ੍ਰਗਟਾਏ ਜਾ ਰਹੇ ਹਨ। ਇਸ ਦੌਰਾਨ ਮੁੰਬਈ ’ਚ ਠਾਕਰੇ ਪਰਿਵਾਰ ਦੀ ਰਿਹਾਇਸਗਾਹ, ਜਿਸ ਨੂੰ ਮਹਾਰਾਸ਼ਟਰ ’ਚ ‘ਮਾਤੋਸ਼੍ਰੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੇ ਬਾਹਰ ਇੱਕ ਵੱਡਾ ਪੋਸਟਰ ਲਾਇਆ ਗਿਆ ਹੈ । ਜਿਸ ਉੱਤੇ ਸ਼ਿਵ ਸੈਨਾ ਆਦਿੱਤਿਆ ਠਾਕਰੇ ਦੀ ਤਸਵੀਰ ਨਾਲ ਲਿਖਿਆ ਗਿਆ ਹੈ – ‘ਮੇਰਾ ਵਿਧਾਇਕ, ਮੇਰਾ ਮੁੱਖ ਮੰਤਰੀ’। ਇਹ ਪੋਸਟਰ ਕਥਿਤ ਤੌਰ ’ਤੇ ਸ਼ਿਵ–ਸੈਨਾ ਦੇ ਕਾਰਪੋਰੇਟਰ ਹਾਜੀ ਹਲੀਮ ਖ਼ਾਨ ਨੇ ਲਾਇਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖਿਆਾ ਸੀ ਕਿ ਰਾਜ ਵਿੱਚ ਸਰਕਾਰ ਦਾ ਗਠਨ ਛੇਤੀ ਹੋਵੇਗਾ।
ਉੱਧਰ ਕੱਲ੍ਹ ਹੀ ਸ਼ਿਵ–ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਆਖਿਆ ਸੀ ਕਿ ਸਰਕਾਰ ਬਣਾਉਣ ਵਿੱਚ ਹੋ ਰਹੀ ਦੇਰੀ ਲਈ ਉਨ੍ਹਾਂ ਦੀ ਪਾਰਟੀ ਜ਼ਿੰਮੇਵਾਰ ਨਹੀਂ ਹੈ।
ਖ਼ਬਰਾਂ ਅਨੁਸਾਰ ਮੁੱਖ ਮੰਤਰੀ ਫੜਨਵੀਸ ਨੇ ਭਾਜਪਾ ਪ੍ਰਧਾਨ ਸ਼ਾਹ ਨਾਲ ਮੁਲਾਕਾਤ ਦੌਰਾਨ ਸਰਕਾਰ ਬਣਾਉਣ ਲਈ ਪਾਰਟੀ ਦੀਆਂ ਤਿਆਰੀਆਂ ਤੇ ਸ਼ਿਵ–ਸੈਨਾ ਦੇ ਰੁਖ਼ ਤੋਂ ਜਾਣੂ ਕਰਵਾਇਆ ਦੋਵੇਂ ਆਗੂਆਂ ਨੇ ਭਾਜਪਾ ਦੀ ਅਗਲੇਰੀ ਰਣਨੀਤੀ ਨੂੰ ਲੈ ਕੇ ਕੁਝ ਗੰਭੀਰ ਵਿਚਾਰ–ਵਟਾਂਦਰਾ ਵੀ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਸ਼ਿਵ–ਸੈਨਾ ਨੂੰ ਕਿਸੇ ਤਰ੍ਹਾਂ ਮਨਾਉਣ ਤੇ ਵੈਕਲਪਿਕ ਫ਼ਾਰੂਮੂਲੇ – ਦੋਵਾਂ ਉੱਤੇ ਹੀ ਵਿਚਾਰ–ਚਰਚਾ ਹੋਈ।

Real Estate