ਮੋਦੀ ਸਰਕਾਰ ਨੇ ਨਵੇਂ ਨਕਸ਼ੇ ’ਚ ਪਾਕਿਸਤਾਨੀ ਕਸ਼ਮੀਰ ਵੀ ਪਾਇਆ ਭਾਰਤ ਵਿੱਚ

993

ਜੰਮੂ–ਕਸ਼ਮੀਰ ਤੇ ਲੱਦਾਖ ਦੇ ਵੱਖੋ–ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਭਾਰਤ ਸਰਕਾਰ ਨੇ ਸਨਿੱਚਰਵਾਰ ਨੂੰ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ । ਜਿਸ ਵਿੱਚ 28 ਸੂਬਿਆਂ ਤੇ 9 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਰਸਾਇਆ ਗਿਆ ਹੈ। ਇਸ ਨਕਸ਼ੇ ਵਿੱਚ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸਿਆਂ ਨੂੰ ਲੱਦਾਖ ਦੇ ਖੇਤਰ ਵਿੱਚ ਪਾ ਦਿੱਤਾਗਿਆ ਹੈ। ਨਵੇਂ ਜਾਰੀ ਨਕਸ਼ੇ ਵਿੱਚ ਜੰਮੂ–ਕਸ਼ਮੀਰ ਦੇ ਪੂਰਬੀ ਰਾਜ ਦੀ ਵੰਡ ਦਰਸਾਈ ਗਈ ਹੈ। ਇਸ ਵਿੱਚ ਹੈਰਾਨੀਜਨਕ ਢੰਗ ਨਾਲ ਪੀਓਕੇ ਦੇ ਤਿੰਨ ਜ਼ਿਲ੍ਹਿਆਂ ਮੁਜ਼ੱਫ਼ਰਾਬਾਦ, ਪੰਚ ਤੇ ਮੀਰਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਲੱਦਾਖ਼ ਵਿੱਚ ਦੋ ਜ਼ਿਲ੍ਹੇ ਕਾਰਗਿਲ ਤੇ ਲੇਹ ਸ਼ਾਮਲ ਹਨ ਜਦੋਂ ਕਿ ਜੰਮੂ–ਕਸ਼ੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 20 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਕਾਰਗਿਲ ਦੇ ਮੌਜੂਦਾ ਖੇਤਰ ਨੂੰ ਛੱਡ ਕੇ ਲੇਹ ਜ਼ਿਲ੍ਹੇ ਦੇ ਖੇਤਰਾਂ ਗਿਲਗਿਤ, ਗਿਲਗਿਤ ਵਜ਼ਾਰਤ, ਚਿਲਾਸ, ਕਬਾਇਲੀ ਖੇਤਰ, ਲੇਹ ਤੇ ਲੱਦਾਖ ਨੂੰ ਵੀ ਰੱਖਿਆ ਗਿਆ ਹੈ। ਇਸ ਹੁਕਮ ਨੂੰ ਜੰਮੂ–ਕਸ਼ਮੀਰ ਪੁਨਰਗਠਨ ਹੁਕਮ–2019 ਕਿਹਾ ਗਿਆ ਹੈ। ਜੰਮੂ–ਕਸ਼ਮੀਰ ਯੂਟੀ ਦੇ ਨਕਸ਼ੇ ਵਿੱਚ ਮੁਜ਼ੱਫ਼ਰਾਬਾਦ, ਮੀਰਪੁਰ ਤੇ ਪੁੰਛ ਦੇ ਉਹ ਖੇਤਰ ਵੀ ਸ਼ਾਮਲ ਕੀਤੇ ਗਏ ਹਨ, ਜੋ ਇਸ ਵੇਲੇ ਅਸਲ ’ਚ ਪਾਕਿਸਤਾਨੀ ਕਬਜ਼ੇ ਅਧੀਨ ਹਨ। ਸਾਲ 1947 ਵਿੱਚ ਜੰਮੂ ਕਸ਼ਮੀਰ ਸੂਬੇ ਦੇ 14 ਜ਼ਿਲ੍ਹੇ – ਕਠੂਆ, ਜੰਮੂ, ਊਧਮਪੁਰ, ਰਿਆਸੀ, ਅਨੰਤਨਾਗ, ਬਾਰਾਮੂਲਾ, ਪੁੰਛ, ਮੀਰਪੁਰ, ਮੁਜ਼ੱਫ਼ਰਾਬਾਦ, ਲੇਹ ਤੇ ਲੱਦਾਖ, ਗਿਲਗਿਤ, ਗਿਲਗਿਤ ਵਜਰਾਤ, ਚਿਲਾਸ ਤੇ ਕਬਾਇਲੀ ਖੇਤਰ ਸ਼ਾਮਲ ਸਨ।

Real Estate