ਮੀਂਹ ਨਾ ਪਿਆ ਤਾਂ ਉੱਤਰ ਭਾਰਤ ‘ਚ ਵਧਣਗੀਆਂ ਮੁਸ਼ਕਿਲਾਂ !

895

ਦੀਵਾਲੀ ਅਤੇ ਪੰਜਾਬ ਵਿੱਚ ਲਗਾਈ ਪਰਾਲੀ ਨੂੰ ਲਗਾਈ ਅੱਗ ਕਾਰਨ ਹਵਾ ਪ੍ਰਦੂਸ਼ਣ ਵਧ ਰਿਹਾ ਹੈ । ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਦੇ ਵਾਤਾਵਰਣ ਮਾਹਿਰ ਡਾ। ਰਵਿੰਦਰ ਖੇਵਾਲ ਨੇ ਸੈਟਲਾਈਟ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਐਤਵਾਰ ਨੂੰ 12 ਵਜੇ ਤੋਂ ਬਾਅਦ ਪੰਜਾਬ ਵਿੱਚ 2820 ਥਾਂਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਸੀ । ਜਿਸ ਕਾਰਨ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਲੱਗ ਗਈ ਹੈ । ਇਸੇ ਦੌਰਾਨ ਅੰਮ੍ਰਿਤਸਰ ਵਿੱਚ ਏਅਰ ਕੁਆਲਟੀ 320, ਬਠਿੰਡਾ ਵਿੱਚ 300, ਜਲੰਧਰ ਵਿੱਚ 320, ਲੁਧਿਆਣਾ ਵਿੱਚ 345 ਤੇ ਖੰਨਾ ਵਿੱਚ 348 ਦਰਜ ਕੀਤੀ ਗਈ ਹੈ । ਇਸ ਮਾਮਲੇ ਵਿੱਚ ਡਾ। ਖੇਵਾਲ ਨੇ ਕਿਹਾ ਕਿ ਜੇਕਰ ਅਗਲੇ ਦੋ-ਤਿੰਨ ਦਿਨ ਵਿੱਚ ਪੰਜਾਬ ਵਿੱਚ ਬਾਰਿਸ਼ ਨਹੀਂ ਹੁੰਦੀ ਤਾਂ ਉੱਤਰ ਭਾਰਤ ਗੈਸ ਦਾ ਚੈਂਬਰ ਬਣ ਜਵੇਗਾ । ਡਾ। ਖੇਵਾਲ ਦਾ ਕਹਿਣਾ ਹੈ ਕਿ ਇਸ ਸਮੇਂ ਹਵਾ ਦੀ ਦਿਸ਼ਾ ਪੰਜਾਬ ਤੋਂ ਦਿੱਲੀ ਵੱਲ ਦੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਦਿੱਲੀ ਦੀ ਹਵਾ ਹੋਰ ਜ਼ਹਿਰੀਲੀ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ ।

Real Estate