ਮਹਾਰਾਸ਼ਟਰ ‘ਚ ਭਾਜਪਾ ਤੇ ਸ਼ਿਵਸੈਨਾ ਦਾ ਰੌਲਾ ਜਾਰੀ : ਸਿ਼ਵਸੈਨਾ ਨੇ ਕਿਹਾ 170 ਤੋਂ ਵੱਧ MLA ਦੀ ਹਮਾਇਤ ਸਾਡੇ ਕੋਲ

688

ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜੇ ਆਇਆਂ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਸਰਕਾਰ ਨਹੀਂ ਬਣ ਸਕੀ ਹੈ । 50–50 ਦੇ ਫ਼ਾਰਮੂਲੇ ਨੂੰ ਲੈ ਕੇ ਸ਼ਿਵ–ਸੈਨਾ ਤੇ ਭਾਜਪਾ ਵਿਚਾਲੇ ਖਿੱਚੋਤਾਣ ਜਾਰੀ ਹੈ। ਇਸ ਦੌਰਾਨ ਸ਼ਿਵ–ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਐਤਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਹੈ। ਰਾਉਤ ਨੇ ਕਿਹਾ ਹੈ ਕਿ ਸਾਨੁੰ 170 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ 175 ਤੱਕ ਵੀ ਪੁੱਜ ਸਕਦਾ ਹੈ। ਇਸ ਤੋਂ ਪਹਿਲਾਂ ਸੰਜੇ ਰਾਉਤ ਨੇ ਸਨਿੱਚਰਵਾਰ ਨੂੰ ਆਖਿਆ ਸੀ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਾਰਟੀ ਦੀ ਮੰਗ ਵਾਜਬ ਹੈ ਤੇ ਭਾਜਪਾ ਨਾਲ ਸੱਤਾ ਸਾਂਝੀ ਕਰਨ ਦਾ ਆਧਾਰ ਜਿੱਤੀਆਂ ਸੀਟਾਂ ਦੀ ਗਿਣਤੀ ਨਹੀਂ, ਸਗੋਂ ਚੋਣਾਂ ਤੋਂ ਪਹਿਲਾਂ ਹੋਇਆ ਸਮਝੌਤਾ ਹੋਣਾ ਚਾਹੀਦਾ ਹੈ। ਰਾਉਤ ਨੇ ਇੱਕ ਟੀਵੀ ਚੈਨਲ ਨੂੰ ਕਿਹਾ ਕਿ ਸਰਕਾਰ ਦਾ ਗਠਨ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਬਣੀ ਸਹਿਮਤੀ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਇਹ ਇਸ ਆਧਾਰ ’ਤੇ ਨਹੀਂ ਹੋਣਾ ਚਾਹੀਦਾ ਕਿ ਸਭ ਤੋਂ ਵੱਡੀ ਇਕੱਲੀ ਪਾਰਟੀ ਕਿਹੜੀ ਹੈ।
ਸੂਬੇ ਵਿੱਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੋਵੇਂ ਗੱਠਜੋੜ ਭਾਈਵਾਲਾਂ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ।

Real Estate