ਕੈਪਟਨ ਨੂੰ ਕਰਤਾਰਪੁਰ ਸਾਹਿਬ ਲਾਂਘਾ ਹੁਣ ਲੱਗਣ ਲੱਗਾ ਪਾਕਿਸਤਾਨ ਦੀ ਸਾਜਿਸ਼

951

ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਿਰੇ ਲੱਗ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਚਾਨਕ ਇਸ ਪਿੱਛੇ ਪਾਕਿਸਤਾਨ ਦੀ ਸਾਜਿਸ਼ ਨਜ਼ਰ ਆ ਰਹੀ ਹੈ। ਹਾਲਾਂਕਿ ਪਹਿਲਾਂ ਵੀ ਉਹ ਪਾਕਿਸਤਾਨ ਦੇ ਖਿਲਾਫ ਬੋਲਦੇ ਰਹੇ ਹਨ । ਕੈਪਟਨ ਨੇ ਸਵਾਲ ਕੀਤਾ ਹੈ ਕਿ ਪਾਕਿਸਤਾਨ ਨੂੰ 70 ਸਾਲ ਪਹਿਲਾਂ ਲਾਂਘਾ ਖੋਲਣ ਤੇ ਬਾਬਾ ਨਾਨਕ ਯੂਨੀਵਰਸਿਟੀ ਬਣਾਉਣ ਦੀ ਯਾਦ ਨਹੀਂ ਆਈ। ਹੁਣ ਜਦੋਂ ਪੰਜਾਬ ਦਾ ਮਾਹੌਲ ਵਿਗਾੜਨ ਲਈ 2020 ਮੁਹਿੰਮ ਛੇੜੀ ਗਈ ਹੈ ਤਾਂ ਪਾਕਿਸਤਾਨ ਵੀ ਇਸ ਨੂੰ ਹਵਾ ਦੇਣ ਲਈ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਸਿੱਖਾਂ ਦਾ ਹਮਦਰਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੇ ਇਸ ਨੂੰ ਹਮਦਰਦੀ ਸੀ ਤਾਂ ਪਹਿਲਾਂ ਸਿੱਖਾਂ ਦੀਆਂ ਇਹ ਮੰਗਾਂ ਕਿਉਂ ਨਹੀਂ ਪੂਰੀਆਂ ਕੀਤੀਆਂ।ਕੈਪਟਨ ਨੇ ਕਿਹਾ ਹੈ ਕਿ ਇਸ ਪਿੱਛੇ ISI ਦੀ ਕੋਈ ਗੇਮ ਹੈ ।

Real Estate