ਹਨੀਪ੍ਰੀਤ ਤੇ ਲੱਗੀ ਦੇਸ਼ ਧ੍ਰੋਹ ਦੀ ਧਾਰਾ ਹਟਾਈ ਗਈ

690

ਪੰਚਕੂਲਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸੰਜੇ ਸੰਧੀਰ ਨੇ ਅੱਜ ਸਨਿੱਚਰਵਾਰ ਨੂੰ ਬਹੁ–ਚਰਚਿਤ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਯੰਕਾ ਤਨੇਜਾ ਅਤੇ 44 ਹੋਰਨਾਂ ਵਿਰੁੱਧ ਲੱਗੇ – ‘ਦੇਸ਼–ਧਰੋਹ’ ਦੇ ਦੋਸ਼ ਹਟਾ ਦਿੱਤੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਨਜਦੀਕੀ ਕਹੀ ਜਾਂਦੀ ਹਨੀਪ੍ਰੀਤ ਉੱਤੇ ਦੋਸ਼ ਲੱਗੇ ਹੋਏ ਸਨ ਕਿ ਉਸ ਨੇ 25 ਅਗਸਤ, 2017 ਨੂੰ ਆਮ ਲੋਕਾਂ ਨੂੰ ਭੜਕਾ ਕੇ ਪੰਚਕੂਲਾ ਲੋਕਾਂ ਨੂੰ ਭੜਕਾ ਕੇ ਹਿੰਸਾ ਫੈਲਾਈ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ 6 ਨਵੰਬਰ ਨੂੰ ਹੋਵੇਗੀ। 25 ਅਗਸਤ, 2017 ਨੂੰ ਜਦੋਂ ਪੰਚਕੂਲਾ ਦੀ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਪੰਚਕੂਲਾ ਵਿੱਚ ਦੰਗੇ ਭੜਕ ਗਏ ਸਨ। ਹਿੰਸਾ ਵਿੱਚ 35 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਅਨੇਕ ਹੋਰ ਜ਼ਖ਼ਮੀ ਹੋ ਗਏ ਸਨ। ਕਈ ਵਾਹਨਾਂ ਦੀ ਸਾੜ–ਫੁਕ ਵੀ ਕੀਤੀ ਗਈ ਸੀ।

Real Estate