ਮੱਧ ਪ੍ਰਦੇਸ਼ ਸਿੰਘ ਦਾ ਮੁੰਡਾ ਭੋਪਾਲ ਸਿੰਘ !

4468

ਮੱਧ ਪ੍ਰਦੇਸ਼ ਦੇ ਮਨਾਵਰ ਤਹਿਸੀਲ ਦੇ ਗ੍ਰਾਮ ਭਾਮੌਰੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਨਾਮ ਉਸ ਦੇ ਪਿਤਾ ਨੇ ਮੱਧ ਪ੍ਰਦੇਸ਼ ਸਿੰਘ ਰੱਖਿਆ ਸੀ । ਹੁਣ ਮੱਧ ਪ੍ਰਦੇਸ਼ ਸਿੰਘ ਦੇ ਮੁੰਡਾ ਹੋਇਆ ਹੈ ਤੇ ਉਸ ਨੇ ਨਵੇਂ ਜਨਮੇ ਮੁੰਡੇ ਦਾ ਨਾਮ ਭੋਪਾਲ ਸਿੰਘ ਰੱਖ ਦਿੱਤਾ ਹੈ । ਇਕ ਸਧਾਰਣ ਕਿਸਾਨ ਪਰਿਵਾਰ ਵਿਚ ਜੰਮਿਆ, ਮੱਧ ਪ੍ਰਦੇਸ਼ ਸਿੰਘ ਪੂਰੇ ਰਾਜ ਵਿਚ ਇਕਲੌਤਾ ਵਿਅਕਤੀ ਹੈ ਜਿਸ ਦਾ ਆਪਣਾ ਹੀ ਇਕ ਵਿਲੱਖਣ ਨਾਮ ਹੈ, ਅਤੇ ਹਰ ਕੋਈ ਉਸਦਾ ਨਾਮ ਸੁਣ ਕੇ ਹੈਰਾਨ ਹੋ ਜਾਂਦਾ ਹੈ। ਧਾਰ ਜ਼ਿਲ੍ਹੇ ਵਿਚ ਜੰਮੇ, ਮੱਧ ਪ੍ਰਦੇਸ਼ ਸਿੰਘ ਇਸ ਸਮੇਂ ਝਾਬੂਆ ਚੰਦਰਸ਼ੇਖਰ ਆਜ਼ਾਦ ਸਰਕਾਰੀ ਕਾਲਜ ਵਿਚ ਗੈਸਟ ਫੈਕਲਟੀ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਉਹ 9 ਭੈਣ-ਭਰਾਵਾਂ ਦੇ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ। ਜਿਸ ਦੇ ਪਰਿਵਾਰਕ ਬਜ਼ੁਰਗਾਂ ਨੇ ਮਿਲ ਕੇ ਉਸ ਨੂੰ ਇਹ ਨਾਮ ਦਿੱਤਾ। ਇਹ ਨਾਮ ਸਭ ਤੋਂ ਪਹਿਲਾਂ ਪਹਿਲੀ ਜਮਾਤ ਵਿਚ 1991 ਵਿਚ ਧਾਰ ਜ਼ਿਲ੍ਹੇ ਦੇ ਬਾਗ ਪ੍ਰਾਇਮਰੀ ਸਕੂਲ ਵਿਚ ਦਾਖਲਾ ਭਰਦੇ ਸਮੇਂ ਸਰਕਾਰੀ ਦਸਤਾਵੇਜਾਂ ਵਿਚ ਸ਼ਾਮਲ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਪਰਿਵਾਰ ਨੇ ਉਸ ਦਾ ਨਾਮ ਮੱਧ ਪ੍ਰਦੇਸ਼ ਰੱਖਿਆ ਹੈ। ਮੱਧ ਪ੍ਰਦੇਸ਼ ਸਿੰਘ ਦੀ ਪਤਨੀ ਅਤੇ ਉਨ੍ਹਾਂ ਦਾ ਵਿਆਹ ਕਾਲਜ ਦੌਰਾਨ ਦੋਸਤੀ ਤੋਂ ਬਾਅਦ ਹੋਇਆ ਸੀ। ਉਸ ਦੀ ਪਤਨੀ ਕਹਿੰਦੀ ਹੈ ਕਿ ਜਦੋਂ ਉਸਨੇ ਕਾਲਜ ਦੌਰਾਨ ਨਾਮ ਸੁਣਿਆ ਤਾਂ ਇਹ ਥੋੜਾ ਅਜੀਬ ਮਹਿਸੂਸ ਹੋਇਆ, ਪਰ ਜਾਣ-ਪਛਾਣ ਤੋਂ ਬਾਅਦ ਸਾਡੀ ਦੋਸਤੀ ਵਿਆਹ ਦੇ ਵਿਚ ਬਦਲ ਗਈ ।

Real Estate