ਪ੍ਰਦੂਸ਼ਣ ਕਾਰਨ 5 ਨਵੰਬਰ ਤੱਕ ਦਿੱਲੀ ਦੇ ਸਕੂਲ ਬੰਦ, ਸਿਹਤ ਐਮਰਜੈਂਸੀ ਲਾਗੂ

1045

ਨਵੀਂ ਦਿੱਲੀ ਸਰਕਾਰ ਨੇ ਮਹਾਂਨਗਰ ’ਚ ਪ੍ਰਦੂਸ਼ਣ ਨੂੰ ਵੇਖਦਿਆਂ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਗਠਤ ਪੈਨਲ ਨੇ ਅੱਜ ਸ਼ੁੱਕਰਵਾਰ ਨੁੰ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜਨ–ਸਿਹਤ ਐਮਰਜੈਂਸੀ ਐਲਾਨ ਦਿੱਤੀ ਸੀ। ਦਿੱਲੀ ’ਚ ਸਾਰੇ ਨਿਰਮਾਣ ਕੰਮਾਂ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਪ੍ਰਦੂਸ਼ਣ ਰੋਕਥਾਮ ਤੇ ਨਿਯੰਤ੍ਰਣ ਵਿਭਾਗ ਦੇ ਮੁਖੀ ਨੇ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ ਵਿੱਚ ਕਿਹਾ ਸੀ ਕਿ ਵੀਰਵਾਰ ਰਾਤੀਂ ਦਿੱਲੀ ਵਿੱਚ ਹਵਾ ਦਾ ਮਿਆਰ ਬਹੁਤ ਖ਼ਰਾਬ ਹੋ ਗਿਆ ਸੀ ਤੇ ਉਹ ਹੁਣ ‘ਬਹੁਤ ਖ਼ਰਾਬ ਸ਼੍ਰੇਣੀ’ ਵਿੱਚ ਪੁੱਜ ਗਿਆ ਹੈ।ਉਨ੍ਹਾਂ ਚਿੱਠੀ ਵਿੱਚ ਕਿਹਾ ਕਿ – ਅਸੀਂ ਇਸ ਨੂੰ ਇੱਕ ਜਨ–ਸਿਹਤ ਐਮਰਜੈਂਸੀ ਵਾਂਗ ਲੈ ਰਹੇ ਹਾਂ ਕਿਉਂਕਿ ਹਵਾ ਦਾ ਪ੍ਰਦੂਸ਼ਣ ਦਾ ਸਿਹਤ ਉੱਤੇ ਗੰਭੀਰ ਅਸਰ ਪਵੇਗਾ , ਖ਼ਾਸ ਤੌਰ ’ਤੇ ਬੱਚਿਆਂ ਦੀ ਸਿਹਤ ’ਤੇ।

Real Estate