ਜੰਮੂ ਕਸ਼ਮੀਰ 31 ਅਕਤੂਬਰ ਤੋਂ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹੋਇਆ ਤਬਦੀਲ

821

ਜੰਮੂ ਕਸ਼ਮੀਰ 31 ਅਕਤੂਬਰ ਵੀਰਵਾਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਹੋ ਗਿਆ । ਕਸ਼ਮੀਰ ਵਾਦੀ ਪਿਛਲੇ 88 ਦਿਨਾਂ ਵਾਂਗ ਵੀਰਵਾਰ ਨੂੰ ਵੀ ਬੰਦ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜ ਵਿਚ ਲੱਗੇ ਰਾਸ਼ਟਰਪਤੀ ਸ਼ਾਸਨ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਰਾਜ ਦੀ ਵੰਡ ਕਰਕੇ ਬਣਾਏ ਗਏ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ-ਜੰਮੂ ਕਸ਼ਮੀਰ ਤੇ ਲਦਾਖ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਲਿਆ ਹੈ। ਜੰਮੂ ਕਸ਼ਮੀਰ ਦਾ ਉਪ ਰਾਜਪਾਲ ਗਿਰੀਸ਼ ਚੰਦਰ ਨੂੰ ਅਤੇ ਲੱਦਾਖ ਦਾ ਉਪ ਰਾਜਪਾਲ ਰਾਧਾ ਕ੍ਰਿਸ਼ਨ ਮਾਥੁਰ ਨੂੰ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਦੀ ਮੁੱਖ ਜੱਜ ਗੀਤਾ ਮਿੱਤਲ ਨੇ ਪਹਿਲਾਂ ਲੇਹ ਵਿਚ ਮਾਥੁਰ ਨੂੰ ਅਤੇ ਬਾਅਦ ਵਿਚ ਗਿਰੀਸ਼ ਚੰਦਰ ਨੂੰ ਉਪ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ।
ਹੁਣ ਭਾਰਤ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ ਜਦਕਿ ਰਾਜਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਹੈ। ਕਸ਼ਮੀਰ ਘਾਟੀ ਵਿਚ ਇਕ ਹੋਰ ਦਿਨ ਬੰਦ ਰਿਹਾ ਅਤੇ ਹਾਲਾਤ ਤਣਾਅਪੂਰਨ ਰਹੇ। ਬਾਜ਼ਾਰ ਬੰਦ ਰਹੇ, ਸੜਕਾਂ ਸੁੰਨਸਾਨ ਰਹੀਆਂ ਅਤੇ ਬੱਚੇ ਸਕੂਲ ਨਹੀਂ ਗਏ।

Real Estate