ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ ਨੌਜਵਾਨ ਨੂੰ ਐੱਸ ਪੀ ਓਬਰਾਏ ਨੇ ਦਿੱਤੀ ਦੁਬਈ ਸਥਿਤ ਆਪਣੀ ਕੰਪਨੀ ‘ਚ ਨੌਕਰੀ

1079

ਪਰਿਵਾਰ ਦੀ ਖਰਾਬ ਆਰਥਿਕ ਹਾਲਤ ਨੂੰ ਵੇਖਦਿਆਂ ਦਿੱਤਾ ਰੁਜ਼ਗਾਰ : ਡਾ. ਓਬਰਾਏ
ਕਪੂਰਥਲਾ/ਸੁਲਤਾਨਪੁਰ ਲੋਧੀ 30 ਅਕਤੂਬਰ (ਕੌੜਾ)- ਆਪਣੀ ਨੇਕ ਕਮਾਈ ਦਾ ਪੈਸਾ ਖਰਚ ਕੇ ਵਿਦੇਸ਼ਾਂ ਦੀਆਂ ਜੇਲ੍ਹਾਂ ਅੰਦਰ ਫਾਂਸੀ ਦੀ ਸਜ਼ਾ ਜ਼ਾਫਤਾ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਾਲੇ ਰੱਬ ਦੇ ਫਰਿਸ਼ਤੇ ਵਜੋਂ ਦੁਨੀਆਂ ਭਰ ‘ਚ ਜਾਣੇ ਜਾਂਦੇ ਵੱਡੇ ਦਿਲ ਵਾਲੇ ਉੱਘੇ ਸਮਾਜ ਸੇਵਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ। ਐੱਸ।ਪੀ। ਓਬਰਾਏ ਦੀ ਦਰਿਆਦਿਲੀ ਵਾਲੀ ਵਿਸ਼ੇਸ਼ ਕਿਤਾਬ ‘ਚ ਉਸ ਵੇਲੇ ਇੱਕ ਪੰਨਾ ਹੋਰ ਜੁੜ ਗਿਆ ਜਦੋਂ ਉਨ੍ਹਾਂ ਨੇ ਭਾਈ ਮਰਦਾਨਾ ਜੀ ਦੇ ਵੰਸ਼ ਚੋਂ ਇੱਕ ਨੌਜਵਾਨ ਨੂੰ ਰੁਜ਼ਗਾਰ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ।
ਡਾ। ਓਬਰਾਏ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦੀ ਦੇਸ਼-ਵਿਦੇਸ਼ ‘ਚ ਹੋਈ ਚਰਚਾ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ।ਐੱਸ।ਪੀ।ਸਿੰਘ ਓਬਰਾਏ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦੀ 17ਵੀਂ ਪੀੜ੍ਹੀ ਦੇ ਮੁਖੀ ਆਸ਼ਕ ਅਲੀ ਭਾਈ ਲਾਲ ਜੀ ਦੇ ਤਿੰਨਾਂ ਪੁੱਤਰਾਂ ‘ਚੋ ਸਵਰਗੀ ਪੁੱਤਰ ਕਰਨ ਹੁਸੈਨ ਲਾਲ ਦੇ 3 ਪੁੱਤਰ,4 ਧੀਆਂ,ਮੁਹੰਮਦ ਹੁਸੈਨ ਲਾਲ ਦੇ 2 ਪੁੱਤਰ,4 ਧੀਆਂ ਜਦ ਕਿ ਨਾਇਮ ਤਾਹੀਰ ਹੁਸੈਨ ਲਾਲ ਦਾ ਇੱਕ ਪੁੱਤਰ ਤੇ 2 ਧੀਆਂ ਹਨ । ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਦੇ ਸਵ।ਕਰਨ ਹੁਸੈਨ ਲਾਲ ਦੀ ਮੌਤ ਉਪਰੰਤ ਪਰਿਵਾਰ ‘ਚ ਕੋਈ ਕਮਾਈ ਵਾਲਾ ਮੈਂਬਰ ਨਾ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੋ ਗਈ ਸੀ। ਜਿਸ ਲਈ ਕੁਝ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਉਹ ਪਰਿਵਾਰ ਦੀ ਕਿਸੇ ਤਰ੍ਹਾਂ ਨਾਲ ਆਰਥਿਕ ਮਦਦ ਕਰਨ । ਇਸ ਲਈ ਉਨ੍ਹਾਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ 20 ਸਾਲਾ ਨੌਜਵਾਨ ਅਮੀਰ ਹਮਜ਼ਾ ਪੁੱਤਰ ਸਵ। ਕਰਨ ਹੁਸੈਨ ਲਾਲ ਨੂੰ ਆਪਣੀ ਏਪੈਕਸ ਇੰਟਰਨੈਸ਼ਨਲ ਕੰਸਟ੍ਰਕਸ਼ਨ ਕੰਪਨੀ ‘ਚ ਨੌਕਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਸਹੀ ਢੰਗ ਨਾਲ ਗੁਜ਼ਾਰਾ ਚੱਲਦਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਵਾਰਸਾਂ ਨੇ ਅੱਜ ਵੀ ਆਪਣੇ ਬਜ਼ੁਰਗਾਂ ਦੀ ਕੀਰਤਨ ਕਰਨ ਦੀ ਰਵਾਇਤ ਨੂੰ ਜਾਰੀ ਰੱਖਿਆ ਹੋਇਆ ਹੈ ।

Real Estate