ਪਾਕਿਸਤਾਨ ਵਿੱਚ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 73 ਹੋਈ

2859

ਪਾਕਿਸਤਾਨ ਵਿੱਚ ਪੂਰਬੀ ਸੂਬੇ ਵਿੱਚ ਵੀਰਵਾਰ ਸਵੇਰੇ ਕਰਾਚੀ-ਰਾਵਲਪਿੰਡੀ ਤੇਜਗਾਮ ਐਕਸਪ੍ਰੈਸ ਰੇਲ ਗੱਡੀ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਰੇਲ ਗੱਡੀ ਦੇ ਡੱਬੇ ਸੜ ਗਏ। ਇਸ ਵਿੱਚ ਹੁਣ ਤੱਕ 73 ਲੋਕਾਂ ਦੀ ਮੌਤ ਹੋ ਗਈ ਹੈ । ਘਟਨਾ ਲਿਆਕਤਪੁਰ ਦੇ ਰਹੀਮ ਯਾਰ ਖ਼ਾਨ ਨੇੜੇ ਵਾਪਰੀ। ਤੇਜਗਾਮ ਐਕਸਪ੍ਰੈਸ ਹਾਦਸੇ ਦੇ ਸਮੇਂ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ। ਇਸ ਦੌਰਾਨ ਇੱਕ ਯਾਤਰੀ ਦਾ ਗੈਸ ਸਿਲੰਡਰ ਫਟ ਗਿਆ। ਰੇਲਵੇ ਅਧਿਕਾਰੀਆਂ ਨੇ ਗੈਸ ਸਿਲੰਡਰ ਦੇ ਫਟਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਨਾਸ਼ਤੇ ਦੀ ਤਿਆਰੀ ਕਰ ਰਹੇ ਸਨ ਜਦੋਂ ਇਹ ਧਮਾਕਾ ਹੋਇਆ।
ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਦੁਰਘਟਨਾਗ੍ਰਸਤ ਰੇਲ ਲਾਈਨ ਨੂੰ ਦੋ ਘੰਟਿਆਂ ਵਿੱਚ ਮੁਰੰਮਤ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਇਆ ਗਿਆ ਹੈ।
ਇਸ ਹਾਦਸੇ ਵਿੱਚ ਰੇਲ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ, ਜਿਨ੍ਹਾਂ ਵਿੱਚ ਦੋ ਇਕੋਨਮੀ ਅਤੇ ਇੱਕ ਬਿਜ਼ਨਸ ਸ਼੍ਰੇਣੀ ਕੋਚ ਸ਼ਾਮਲ ਹਨ।

Real Estate