ਪਾਕਿਸਤਾਨ ਕਰਤਾਰਪੁਰ ਵਿਖੇ ਸਿੱਖ ਸੰਗਤ ਦਾ ਸਵਾਗਤ ਕਰਨ ਲਈ ਤਿਆਰ , ਪਰ ਭਾਰਤ ਵੱਲ ਨਿਰਮਾਣ ਦਾ ਕੰਮ ਹਾਲੇ ਵੀ ਜਾਰੀ

1001

ਪਾਕਿਸਤਾਨ ਕਰਤਾਰਪੁਰ ਸਹਿਬ ਆਉਣ ਵਾਲੀ ਸਿੱਖ ਸੰਗਤ ਦਾ ਸਵਾਗਤ ਕਰਨ ਲਈ ਤਿਆਰ ਹੈ । ਦੂਕੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਨਿਰਮਾਣ ਅਧੀਨ ਕਾਰੀਡੋਰ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਹੋਣ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਾਅਵਿਆਂ ਦੀ ਪੋਲ ਖੁੱਲ ਗਈ ਹੈ । ਅਜੇ ਵੀ ਕਾਰੀਡੋਰ ਦਾ ਕੰਮ ਨਿਰਮਾਣ ਅਧੀਨ ਹੈ। 24 ਅਕਤੂਬਰ ਨੂੰ ਭਾਰਤ ਤੇ ਪਾਕਿ ਦੇਸ਼ ਦੇ ਅਧਿਕਾਰੀਆਂ ਵੱਲੋਂ ਇਸ ਲਾਂਘੇ ਨੂੰ ਸ਼ੁਰੂ ਕਰਨ ਲਈ ਸਮਝੌਤੇ ਤੇ ਦਸਤਖ਼ਤ ਕਰਕੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ ਕਰਨ ਸਬੰਧੀ ਐਲਾਨ ਵੀ ਕੀਤਾ ਹੋਇਆ ਹੈ। ਪਰ ਭਾਰਤ ਵਾਲੇ ਪਾਸੇ ਅਜੇ ਵੀ ਕੰਮ ਚੱਲ ਰਿਹਾ ਹੈ ।

Real Estate