ਮਹਾਰਾਸ਼ਟਰ ਵਿੱਚ ਭਾਜਪਾ ਸ਼ਿਵਸੈਨਾ ਅੱਗੇ ਰੱਖੇਗੀ ਨਵੀ ਪੇਸ਼ਕਸ ?

781

ਸਿ਼ਵ ਸੈਨਾ ਦਾ ਉਪ-ਮੁੱਖ ਮੰਤਰੀ ਤੇ ਕੇਂਦਰ ਵਿੱਚ ਦੋ ਹੋਰ ਨਵੇਂ ਮੰਤਰੀ !

ਮਹਾਰਾਸ਼ਟਰ ਵਿੱਚ ਹੁਣ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਅਤੇ ਇਸ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਵਿਚਾਲੇ ਨਾਰਾਜ਼ਗੀ ਵਧਦੀ ਹੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਪਾਰਟੀਆਂ ਦਰਮਿਆਨ ਹੋਣ ਵਾਲੀ ਬੈਠਕ ਮੰਗਲਵਾਰ ਸ਼ਾਮ 4 ਵਜੇ ਨਹੀਂ ਹੋ ਸਕੀ। ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਚਾਰ ਵਜੇ ਮੁਲਾਕਾਤ ਹੋਣੀ ਸੀ। ਪਰ ਜੇ ਮੁੱਖ ਮੰਤਰੀ ਖੁਦ ਕਹਿੰਦੇ ਹਨ ਕਿ ਢਾਈ-ਢਾਈ ਸਾਲ ਦੇ ਫਾਰਮੂਲੇ ‘ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਤਾਂ ਗੱਲਬਾਤ ਕੀ ਹੋਵੇਗੀ। ਕਿਸ ਅਧਾਰ ‘ਤੇ ਅਸੀ ਭਾਜਪਾ ਨਾਲ ਗੱਲ ਕਰਾਂਗੇ? ਇਸੇ ਕਰਕੇ ਪਾਰਟੀ ਪ੍ਰਧਾਨ ਉਧਵ ਠਾਕਰੇ ਨੇ ਅੱਜ ਮੁਲਾਕਾਤ ਰੱਦ ਕਰ ਦਿੱਤੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵਸੈਨਾ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਬਣਾਉਣ ਲਈ 50-50 ਦਾ ਫਾਰਮੂਲਾ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਅੰਤਮ ਰੂਪ ਦਿੱਤਾ ਗਿਆ ਸੀ ਤਾਂ ਸ਼ਿਵਸੈਨਾ ਨੂੰ ਢਾਈ ਸਾਲ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਨਹੀਂ ਕੀਤਾ ਗਿਆ ਸੀ। ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਸੂਬੇ ਦੀ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਤਕਰਾਰਬਾਜ਼ੀ ਵਿਚਾਲੇ ਫੜਨਵੀਸ ਨੇ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣੇ ਰਹਿਣਗੇ ।
ਇਸੇ ਦੌਰਨ ਖਬਰਾਂ ਹਨ ਕਿ ਭਾਜਪਾ ਨਵਾਂ ਫਾਰਮੂਲਾ ਵੀ ਸਿ਼ਵ ਸੈਨਾ ਸਾਹਮਣੇ ਰੱਖ ਸਕਦੀ ਹੈ । ਜਿਸ ਤਤਿਹ ਸਿ਼ਵ ਸੈਨਾ ਦਾ ਉਪ-ਮੁੱਖ ਮੰਤਰੀ ਬਣਾਇਆ ਜਾਵੇਗਾ ਤੇ ਕੇਂਦਰ ਸਰਕਾਰ ਵਿੱਚ ਸਿ਼ਵ ਸੈਨਾ ਦੇ 2 ਹੋਰ ਮੰਤਰੀ ਲਏ ਜਾ ਸਕਦੇ ਹਨ ।

Real Estate