ਭਾਜਪਾ ਸਿ਼ਵ ਸੈਨਾਂ ਦਾ ਰੇੜਕਾ : ਅਜਾਦਾ ਵਿਧਾਇਕ ਨੇ ਦਿੱਤਾ BJP ਨੂੰ ਸਮਰਥਨ

708

ਮਹਾਰਾਸ਼ਟਰ ਵਿੱਚ ਭਾਜਪਾ ਸਿ਼ਵ ਸੈਨਾ ਵਿਵਾਦ ਹਾਲੇ ਕਿਸੇ ਪੱਤਣ ਨਹੀਂ ਲੱਗਿਆ । ਇਸੇ ਦੌਰਾਨ ਦੇਵੇਂਦਰ ਫੜਨਵੀਸ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ‘ਚ ਫੜਨਵੀਸ ਦੇ ਨਾਂ ਦਾ ਪ੍ਰਸਤਾਵ ਪਾਰਟੀ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਰੱਖਿਆ ਸੀ। ਅੱਜ ਹੀ ਜਨ ਸੂਰਜ ਸ਼ਕਤੀ ਪਾਰਟੀ ਦੇ ਸੀਨੀਅਰ ਆਗੂ ਤੇ ਸ਼ਾਹੂਵਾੜੀ (ਕੋਲ੍ਹਾਪੁਰ) ਤੋਂ ਵਿਧਾਇਕ ਵਿਨੇ ਕੋਰੇ ਨੇ ਭਾਜਪਾ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਉਨ੍ਹਾਂ ਬੀਤੇ ਦਿਨ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਚੰਦਰਪੁਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਕਿਸ਼ੋਰ ਜੋਗੇਵਾਰ ਨੇ ਵੀ ਅੱਜ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਸਮਰਥਨ ਭਾਜਪਾ ਨੂੰ ਦਿੱਤਾ ਹੈ।

Real Estate