ਨੀਰਵ ਮੋਦੀ ਨੇ ਜ਼ਮਾਨਤ ਲੈਣ ਲਈ ਹੁਣ ਕਿਹਾ, ‘ਮੈਂ ਡਿਪਰੈਸ਼ਨ ਦਾ ਸ਼ਿਕਾਰ ਹਾਂ’

560

ਪੀਐਨਬੀ ਘੁਟਾਲਾ ‘ਚ ਭਗੌੜੇ ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿਚ ਇਸ ਵਾਰ ਹੈਲਥ ਗ੍ਰਾਊਂਡ ‘ਤੇ ਜਮਾਨਤ ਲੈਣ ਲਈ ਪਟੀਸ਼ਨ ਦਾਖਲ ਕੀਤੀ ਹੈ। ਉਸ ਨੇ ਅਪਣੇ ਵਕੀਲ ਰਾਹੀਂ ਦਿੱਤੀ ਗਈ ਪਟੀਸ਼ਨ ਵਿਚ ਖੁਦ ਨੂੰ ਐਂਗਜ਼ਾਇਟੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਦੱਸਿਆ ਹੈ। ਇਸ ਦੇ ਨਾਲ ਹੀ ਉਸ ਨੇ ਪਟੀਸ਼ਨ ਵਿਚ ਅਦਾਲਤ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਉਹ ਚਾਹੁਣ ਤਾਂ ਉਸ ਨੂੰ ਹਾਊਸ ਅਰੈਸਟ ਕਰ ਕੇ ਰੱਖ ਸਕਦੇ ਹਨ। ਲੰਡਨ ਦੀ ਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਉਂਦੇ ਹੋਏ ਉਸ ਨੇ ਕਿਹਾ ਕਿ ਉਹ ਘਬਰਾਹਟ ਅਤੇ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ। ਇਸ ਅਧਾਰ ‘ਤੇ ਉਸ ਨੇ ਲੰਡਨ ਦੀ ਕੋਰਟ ਵਿਚ ਜ਼ਮਾਨਤ ਦੀ ਮੰਗ ਕਰਕੇ ਕਿਹਾ ਹੈ ਕਿ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਰੱਖਿਆ ਜਾਵੇ।
ਇਸ ਤੋਂ ਪਹਿਲਾਂ ਵੀ ਲੰਡਨ ਕੋਰਟ ਵੱਲੋਂ ਚਾਰ ਵਾਰ ਨੀਰਵ ਮੋਦੀ ਦੀ ਜ਼ਮਾਨਤ ਅਰਜੀ ਰੱਦ ਕੀਤੀ ਜਾ ਚੁੱਕੀ ਹੈ। ਨੀਰਵ ਮੋਦੀ ਨੂੰ 19 ਮਾਰਚ 2019 ਵਿਚ ਹੋਲਬੋਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ। ਪੀਐਨਬੀ ਦਾ ਇਲਜ਼ਾਮ ਹੈ ਕਿ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਕੁਝ ਬੈਂਕ ਕਰਮਚਾਰੀਆਂ ਦੀ ਮਦਦ ਨਾਲ 13,500 ਕਰੋੜ ਦੀ ਧੋਖਾਧੜੀ ਕੀਤੀ ਹੈ।

Real Estate