ਨਵੇਂ ISIS ਮੁਖੀ ਦੇ ਮਾਰੇ ਜਾਣ ਦਾ ਵੀ ਟਰੰਪ ਨੇ ਕੀਤਾ ਦਾਅਵਾ

2963

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਆਈ ਐਸ ਆਈ ਐਸ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਮੌਤ ਤੋਂ ਬਾਅਦ ਜਥੇਬੰਦੀ ਦਾ ਮੁਖੀ ਬਣਿਆ ਅਤਿਵਾਦੀ ਵੀ ਮਾਰਿਆ ਗਿਆ ਹੈ। ਇਕ ਟਵੀਟ ਵਿਚ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਅਮਰੀਕੀ ਫੌਜ ਨੇ ਬਗਦਾਦੀ ਤੋਂ ਬਾਅਦ ਜਥੇਬੰਦੀ ਵਿਚ ਨੰਬਰ ਇਕ ਬਣਿਆ ਅਤਿਵਾਦੀ ਮਾਰ ਮੁਕਾਇਆ ਹੈ। ਉਹਨਾਂ ਕਿਹਾ ਕਿ ਇਹ ਅਤਿਵਾਦੀ ਜਿਸਨੇ ਨੰਬਰ ਇਕ ਥਾਂ ਲਈ ਸੀ, ਹੁਣ ਮਰ ਚੁੱਕਾ ਹੈ। ਭਾਵੇਂ ਟਰੰਪ ਨੇ ਇਸ ਉੱਤਰਾਧਿਕਾਰੀ ਦਾ ਨਾਮ ਟਵੀਟ ਵਿਚ ਨਹੀਂ ਲਿਖਿਆ ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਬਗਦਾਦੀ ਦੀ ਮੌਤ ਤੋਂ ਬਾਅਦ ਅਬਦੁੱਲਾ ਕਾਰਦਸ਼ ਉਸਦਾ ਉੱਤਰਾਧਿਕਾਰੀ ਬਣਿਆ ਸੀ।

Real Estate