ਜਸਟਿਸ ਸ਼ਰਦ ਅਰਵਿੰਦ ਬੌਬਡੇ 18 ਨਵੰਬਰ ਨੂੰ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਵੱਜੋਂ ਸਹੁੰ ਚੁੱਕਣਗੇ

781

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਜਸਟਿਸ ਸ਼ਰਦ ਅਰਵਿੰਦ ਬੌਬਡੇ ਨੂੰ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਵੱਜੋਂ ਨਿਯੁਕਤ ਕੀਤਾ ਗਿਆ ਹੈ। ਉਹ 18 ਨਵੰਬਰ, 2019 ਨੂੰ ਮੁੱਖ ਜਸਟਿਸ ਵੱਲੋਂ ਸਹੁੰ ਚੁੱਕਣਗੇ ਅਤੇ 23 ਅਪ੍ਰੈਲ 2021 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ ਤੇ ਭਾਰਤ ਦੇ 47ਵੇਂ ਚੀਫ ਜਸਟਿਸ ਹੋਣਗੇ। ਜਸਟਿਸ ਸ਼ਰਦ ਅਰਵਿੰਦ ਬੌਬਡੇ 12 ਅਪ੍ਰੈਲ, 2013 ਤੋਂ ਸੁਪਰੀਮ ਕੋਰਟ ਦੇ ਜੱਜ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 16 ਅਕਤੂਬਰ, 2012 ਤੋਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਲਗਭਗ ਛੇ ਮਹੀਨਿਆਂ ਤੱਕ ਸੇਵਾ ਨਿਭਾ ਚੁੱਕੇ ਹਨ ਅਤੇ ਉਹ ਬੰਬੇ ਹਾਈ ਕੋਰਟ ‘ਚ 29 ਮਾਰਚ, 2000 ਤੋਂ ਇੱਕ ਵਧੀਕ ਜੱਜ ਅਤੇ 28 ਮਾਰਚ 2002 ਤੋਂ ਇੱਕ ਸਥਾਈ ਜੱਜ ਵੀ ਰਹਿ ਚੁੱਕੇ ਹਨ।

Real Estate