75 ਘੰਟਿਆਂ ਬਾਅਦ ਬੋਰਵੈੱਲ ’ਚੋਂ 2 ਸਾਲਾ ਬੱਚੇ ਦੀ ਲਾਸ਼ ਹੀ ਮਿਲੀ

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਸ਼ੁੱਕਰਵਾਰ 25 ਅਕਤੂਬਰ ਨੂੰ ਡਿੱਗੇ 2 ਸਾਲਾ ਬੱਚੇ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ। ਰਾਹਤ ਟੀਮਾਂ ਦੇ ਮੈਂਬਰ 75 ਬੱਚੇ ਨੂੰ ਬਾਹਰ ਕੱਢਣ ਲਈ ਕੰਮ ਕਰਦੇ ਰਹੇ । ਤਾਮਿਲ ਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ। ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੋ ਸਾਲਾ ਬੱਚੇ ਦਾ ਸਰੀਰ ਸੜਨ ਲੱਗ ਪਿਆ ਸੀ ਤੇ ਬੋਰਵੈੱਲ ’ਚੋਂ ਬਹੁਤ ਜ਼ਿਆਦਾ ਬੋਅ ਆਉਣ ਲੱਗ ਪਈ ਸੀ। ਕੱਲ੍ਹ ਦੇਰ ਸ਼ਾਮੀਂ ਰਾਧਾ ਕ੍ਰਿਸ਼ਨਨ ਨੇ ਆਖ ਦਿੱਤਾ ਸੀ ਕਿ ਅਸੀਂ ਉਸ ਨੂੰ ਬਚਾਉਣ ਦੇ ਬਹੁਤ ਜਤਨ ਕੀਤੇ ਪਰ ਇਹ ਦੁਖਦਾਈ ਗੱਲ ਹੈ ਕਿ ਜਿਸ ਬੋਰਵੈੱਲ ’ਚ ਬੱਚਾ ਡਿੱਗਿਆ ਸੀ, ਉਸ ਵਿੱਚੋਂ ਹੁਣ ਮਨੁੱਖੀ ਸਰੀਰ ਸੜਨ ਦੀ ਬੋਅ ਆਉਣ ਲੱਗ ਪਈ ਹੈ। ਇਸ ਲਈ ਹੁਣ ਬੱਚੇ ਦੇ ਜਿਊਂਦਾ ਕੱਢਣ ਦੀਆਂ ਆਸਾਂ ਖ਼ਤਮ ਹੋ ਗਈਆਂ ਹਨ। ਬੱਚਾ ਪਹਿਲਾਂ ਸਿਰਫ਼ 30 ਤੋਂ 40 ਫ਼ੁੱਟ ’ਤੇ ਹੀ ਫਸਿਆ ਹੋਇਆ ਸੀ ਪਰ ਪਹਿਲਾਂ ਜਦੋਂ ਉਸ ਦੀਆਂ ਬਾਹਾਂ ’ਚ ਰੱਸੀਆਂ ਪਾ ਕੇ ਉਸ ਨੂੰ ਬਾਹਰ ਖਿੱਚਣ ਦੇ ਜਤਨ ਕੀਤੇ ਗਏ, ਉਹ ਉੱਪਰ ਖਿੱਚਣ ਦੀ ਥਾਂ ਸਗੋਂ ਹੋਰ ਹੇਠਾਂ ਖਿਸ ਕੇ 88ਵੇਂ ਫ਼ੁੱਟ ਤੱਕ ਚਲਾ ਗਿਆ। ਉੱਪਰੋਂ ਪਥਰੀਲੀ ਮਿੱਟੀ ਕਾਰਨ ਵੀ ਰਾਹਤ ਕਾਰਜ ਵਿੱਚ ਕਾਫ਼ੀ ਔਖ ਪੇਸ਼ ਆਈ। ਫਿਰ ਮੀਂਹ ਵੀ ਪੈਣ ਲੱਗ ਪਿਆ ਸੀ; ਜਿਸ ਕਾਰਨ ਬੱਚੇ ਦੇ ਬੋਰਵੈੱਲ ’ਚੋਂ ਜਿਊਂਦੇ ਬਾਹਰ ਕੱਢਣ ਦੀਆਂ ਸੰਭਾਵਨਾਵਾਂ ਬਿਲਕੁਲ ਹੀ ਮੱਧਮ ਹੋ ਗਈਆਂ ਸਨ।

Real Estate