ਪੰਜ ਸਾਲ ਲਈ ਮੁੱਖ ਮੰਤਰੀ ਮੈਂ ਹੀ ਰਹਾਂਗਾ – ਦੇਵੇਂਦਰ ਫੜਨਵੀਸ

823

ਸ਼ਿਵ ਸੈਨਾ ਦੇ 45 ਵਿਧਾਇਕ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸੰਪਰਕ ‘ਚ ! 

ਮਹਾਰਾਸ਼ਟਰ ‘ਚ ਸਿ਼ਵ ਸੈਨਾ ਤੇ ਭਾਜਪਾ ਵਿਚਕਾਰ ਖਿੱਚੋਤਾਣ ਵਿਚਾਲੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਭਾਜਪਾ ਨੇ ਕਦੇ ਵੀ ਸ਼ਿਵ ਸੈਨਾ ਨਾਲ 50-50 ਦਾ ਵਾਅਦਾ ਨਹੀਂ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰ ‘ਚ ਸਰਕਾਰ ਭਾਜਪਾ ਦੀ ਅਗਵਾਈ ‘ਚ ਹੀ ਬਣੇਗੀ ਅਤੇ ਸੂਬੇ ‘ਚ ਪੰਜ ਸਾਲ ਲਈ ਮੁੱਖ ਮੰਤਰੀ ਮੈਂ ਹੀ ਰਹਾਂਗਾ।”
ਮਹਾਰਾਸ਼ਟਰ ‘ਚ ਭਾਜਪਾ ਦੇ ਸੰਸਦ ਮੈਂਬਰ ਸੰਜੇ ਕਾਕੜੇ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ ਦੇ ਨਵੇਂ ਚੁਣੇ ਗਏ 45 ਵਿਧਾਇਕ ਭਾਜਪਾ ਨਾਲ ਹੱਥ ਮਿਲਾ ਕੇ ਸਰਕਾਰ ਬਣਾਉਣ ਦੇ ਇੱਛੁਕ ਹਨ। ਉਨ੍ਹਾਂ ਕਿਹਾ, ”ਸ਼ਿਵ ਸੈਨਾ ਦੇ 45 ਵਿਧਾਇਕ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸੰਪਰਕ ‘ਚ ਹਨ ਅਤੇ ਗਠਜੋੜ ਸਰਕਾਰ ਬਣਾਉਣਾ ਚਾਹੁੰਦੇ ਹਨ , ਲੱਗਦਾ ਹੈ ਕਿ ਇਨ੍ਹਾਂ 45 ਵਿਧਾਇਕਾਂ ‘ਚੋਂ ਕੁਝ ਊਧਵ ਠਾਕਰੇ ਨੂੰ ਮਨਾ ਲੈਣਗੇ ਅਤੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਜ਼ੀ ਕਰ ਲੈਣਗੇ।”

Real Estate