ਨਸ਼ਾ ਤਸਕਰੀ ਦੇ ਮਾਮਲੇ ‘ਚ ਪੁਲਿਸ ਵਾਲੀ ਬੀਬੀ ਵੀ ਨਹੀਂ ਰਹੀ ਪਿੱਛੇ , ਫੜੀ ਗਈ

981

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਪੰਜਾਬ ਪੁਲਿਸ ਦੀ ਇੱਕ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਕੋਲੋਂ ਹੈਰੋਇਨ ਵੀ ਬਰਾਮਦ ਹੋਈ ਹੈ । ਖ਼ਬਰਾਂ ਅਨੁਸਾਰ ਪਟਿਆਲਾ ਦੇ ਅਰਬਨ ਅਸਟੇਟ ਵਿਚ ਤਾਇਨਾਤ ਇਕ ਮਹਿਲਾ ਏਐਸਆਈ ਰੇਨੂ ਬਾਲਾ ਨੂੰ ਪੱਟੀ ਪੁਲਿਸ ਦੇ ਨਾਟਕੋਟਿਕਸ ਸੈਲ ਵੱਲੋਂ 50 ਗ੍ਰਾਮ ਹੈਰੋਇਨ ਤੇ ਤਕੜੀ ਸਮੇਤ ਗ੍ਰਿਫਤਾਰ ਕੀਤਾ ਹੈ। ਪੱਟੀ ਪੁਲਿਸ ਨੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਉਸਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਰੇਨੂ ਬਾਲਾ ਅਰਬਨ ਸਟੇਟ ਥਾਣੇ ਵਿਚ 19 ਜੂਨ 2019 ਤੋਂ ਤਾਇਨਾਤ ਸੀ। ਇਸ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਸਾਰੇ ਅਫਸਰਾਂ ਨੂੰ ਆਪਣੇ ਅਧੀਨ ਕੰਮ ਕਰਦੇ ਅਫਸਰਾਂ ਤੇ ਅਧਿਕਾਰੀਆਂ ‘ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਥਾਣੇ ਵਿਚ ਇਹ ਮਹਿਲਾ ਤਾਇਨਾਤ ਸੀ, ਉਸਦੇ ਮੁਖ ਖਿਲਾਫ ਵੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ਮਹਿਲਾ ਏ ਐਸ ਆਈ ਦੇ ਗੈਂਗਸਟਰਾਂ ਨਾਲ ਸਬੰਧ ਹਨ ਜਿਹਨਾਂ ਰਾਹੀਂ ਇਹ ਨਸ਼ੇ ਦਾ ਧੰਦਾ ਕਰਦੀ ਸੀ। ਇਸ ਵੱਲੋਂ ਰੀਅਲ ਅਸਟੇਟ ਦੇ ਖੇਤਰ ਵਿਚ ਵੀ ਕਾਫੀ ਨਿਵੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

Real Estate