ਨਨਕਾਣਾ ਸਾਹਿਬ ‘ਚ ਬਣਨ ਵਾਲੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਇਮਰਾਨ ਖਾਨ ਨੇ ਰੱਖਿਆ ਨੀਂਹ ਪੱਥਰ

1001

ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ । ਪਾਕਿਸਤਾਨ ‘ਚ ਪਹਿਲੀ ਸਿੱਖ ਯੂਨੀਵਰਸਿਟੀ ਨੂੰ ਬਣਾਉਣ ‘ਚ 500 ਕਰੋੜ ਦੀ ਲਾਗਤ ਆਏਗੀ। ਇਹ ਯੂਨੀਵਰਸਿਟੀ ਉੱਤਰ-ਪੂਰਬੀ ਪੰਜਾਬ ਸੂਬੇ ਦੇ ਜ਼ਿਲ੍ਹਾ ਨਨਕਾਣਾ ਸਾਹਿਬ ‘ਚ ਸਥਾਪਤ ਕੀਤੀ ਜਾਏਗੀ। ਇਹ ਰਾਜਧਾਨੀ ਲਾਹੌਰ ਤੋਂ ਲਗਭਗ 75 ਕਿਲੋਮੀਟਰ (46 ਮੀਲ) ਦੀ ਦੂਰੀ ‘ਤੇ ਸਥਿਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, “ਇਕ ਵਿਦਿਅਕ ਸੰਸਥਾ ਦੀ ਸਥਾਪਨਾ ਕਰਨਾ ਬਾਬਾ ਗੁਰੂ ਨਾਨਕ ਜੀ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਸਿੱਖਿਆ ਰਾਸ਼ਟਰਾਂ ਦੀ ਸਫ਼ਲਤਾ ਦੀ ਕੁੰਜੀ ਹੈ।” ਉਨ੍ਹਾਂ ਕਿਹਾ ਕਿ ਕਰਤਾਰਪੁਰ ਸਿੱਖਾਂ ਦਾ ਮਦੀਨਾ ਹੈ ਜਦਕਿ ਨਨਕਾਣਾ ਉਨ੍ਹਾਂ ਲਈ ਮੱਕਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਰਿਸ਼ਤੇ ਕਿੰਨੇ ਵੀ ਤਣਾਅਪੂਰਨ ਹਨ, ਅਸੀਂ ਸਿੱਖਾਂ ਨੂੰ ਇੱਥੇ ਆਉਣ ਤੋਂ ਕਦੇ ਨਹੀਂ ਰੋਕਾਂਗੇ। ਅਗਲੇ ਮਹੀਨੇ ਨਵੰਬਰ ‘ਚ ਪਾਕਿਸਤਾਨ ਸਿੱਖਾਂ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹ ਰਿਹਾ ਹੈ ਜੋ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿਚ ਜੋੜਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਉਨਾਂ ਦੀ ਵਿਸ਼ੇਸ਼ ਸਲਾਹਕਾਰ ਡਾ। ਫਿਰਦੌਸ ਆਸ਼ਕ ਅਵਾਣ, ਸੰਘੀ ਗ੍ਰਹਿ ਮੰਤਰੀ ਬ੍ਰਿਗੇਡੀਅਰ (ਸੇਵਾ ਮੁਕਤ) ਇਜਾਜ਼ ਸ਼ਾਹ, ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਰ, ਗਵਰਨਰ ਚੌਧਰੀ ਮੁਹੰਮਦ ਸਰਵਰ ਅਤੇ ਐੱਮ। ਪੀ। ਏ। ਤੇ ਪਾਰਲੀਮਾਨੀ ਸਕੱਤਰ ਸ। ਮਹਿੰਦਰਪਾਲ ਸਿੰਘ ਸਮੇਤ ਕਈ ਆਲਾ ਅਧਿਕਾਰੀ ਤੇ ਮੰਤਰੀ ਹਾਜ਼ਰ ਸਨ।

Real Estate