ਘਰਵਾਲੇ ਵੱਲੋਂ ਆਂਡੇ ਨਾ ਖਵਾਉਂਣ ਕਰਕੇ ਘਰਵਾਲੀ ਪ੍ਰੇਮੀ ਨਾਲ ਹੋ ਗਈ ਫ਼ਰਾਰ

5084

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ ਪ੍ਰੇਮੀ ਨਾਲ ਫ਼ਰਾਰ ਹੋ ਗਈ ਸੀ ਅਤੇ ਵਾਪਸ ਆਉਣ ‘ਤੇ ਪੁਲਿਸ ਨੂੰ ਇਹੀ ਕਾਰਨ ਦੱਸਿਆ ਸੀ। ਇੱਕ ਵਾਰ ਫਿਰ ਆਂਡੇ ਨਾ ਮਿਲਣ ਕਾਰਨ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਅਤੇ ਉਹ ਘਰੋਂ ਭੱਜ ਕੇ ਪ੍ਰੇਮੀ ਕੋਲ ਚਲੀ ਗਈ। ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਂਡੇ ਖਾਣ ਦਾ ਕਾਫ਼ੀ ਸ਼ੌਕੀਨ ਹੈ ਅਤੇ ਰੋਜ਼ਾਨਾ ਆਂਡੇ ਖਾਣਾ ਚਾਹੁੰਦੀ ਹੈ ਪਰ ਉਸ ਦੀ ਆਰਥਕ ਹਾਲਤ ਇੰਨੀ ਚੰਗੀ ਨਹੀਂ ਹੈ ਕਿ ਉਹ ਰੋਜ਼ਾਨਾ ਆਂਡੇ ਖੁਆ ਸਕੇ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਰੋਜ਼ਾਨਾ ਉਸ ਲਈ ਆਂਡੇ ਲਿਆਉਂਦਾ ਸੀ। ਉਸ ਦੇ ਪੁਲਿਸ ਥਾਣੇ ‘ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ।

Real Estate