ਦੀਵਾਲੀ ਮੌਕੇ ਖੱਟਰ ਮੁੱਖ ਮੰਤਰੀ ਤੇ ਦੁਸ਼ਯੰਤ ਚੌਟਾਲਾ ਬਣੇ ਉਪ-ਮੁੱਖ ਮੰਤਰੀ

853

ਦੀਵਾਲੀ ਮੌਕੇ ਭਾਜਪਾ ਆਗੂ ਮਨੋਹਰ ਲਾਲ ਖੱਟਰ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਜੇਜੇਪੀ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸੇ ਦੌਰਾਨ ਹੋਰ ਕਿਸੇ ਵੀ ਆਗੂ ਨੂੰ ਖੱਟਰ ਕੈਬਿਨੇਟ ਦੇ ਹੋਰ ਕਿਸੇ ਵੀ ਮੰਤਰੀ ਵਜੋਂ ਸਹੁੰ ਨਹੀਂ ਚੁਕਾਈ ਗਈ। ਹਰਿਆਣਾ ’ਚ ਭਾਜਪਾ ਤੇ ਜੇਜੇਪੀ ਨੇ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ (ਜੋ ਕੱਲ੍ਹ ਹੀ ਦਿੱਲੀ ਸਥਿਤ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਹਨ), ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੀ ਸਹੁੰ–ਚੁਕਾਈ ਸਮਾਰੋਹ ਦੌਰਾਨ ਮੌਜੂਦ ਰਹੇ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਮੌਕੇ ਮੌਜੂਦ ਰਹੇ।

Real Estate