ਢਾਈ ਸਾਲ ਰਾਜ ਕਰਨ ਦੇ ਫਾਰਮੂਲੇ ਤੇ ਅੜੀ ਸ਼ਿਵ ਸੈਨਾ : ਭਾਜਪਾ ਤੋਂ ਮੰਗਿਆ ਲਿਖਤੀ ਭਰੋਸਾ

691

ਮਹਾਰਾਸ਼ਟਰ ‘ਚ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਦੇ ਦਾਅਵਾ ਪੇਸ਼ ਕਰਨ ‘ਤੇ ਗੱਲਬਾਤ ਕਰਨ ਤੋਂ ਪਹਿਲਾਂ ‘ਸੱਤਾ ‘ਚ ਬਰਾਬਰ ਹਿੱਸੇਦਾਰੀ ਦੇ ਫ਼ਾਰਮੂਲੇ’ (50- 50) ਨੂੰ ਲਾਗੂ ਕਰਨ ਲਈ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅਪਣੀ ਸਹਿਯੋਗੀ ਪਾਰਟੀ ਤੋਂ ਲਿਖਤੀ ਰੂਪ ‘ਚ ਭਰੋਸਾ ਦੇਣ ਨੂੰ ਕਿਹਾ ਹੈ। ਸ਼ਿਵ ਸੈਨਾ ਦੇ ਨਵੇਂ ਬਣੇ ਵਿਧਾਇਕਾਂ ਨੇ ਮੁੰਬਈ ‘ਚ ਠਾਕਰੇ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਨਵੀਂ ਸਰਕਾਰ ‘ਚ ਆਦਿਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਸਿਵ ਸੈਨਾ ਦੇ ਵਿਧਾਇਕ ਮੰਗ ਕੲ ਰਹੇ ਹਨ।ਸਿ਼ਵ ਸੈਨਾ ਦੇ ਵਿਧਾਇਕ ਦਾ ਕਹਿਣਾ ਹੈ ਕਿ , ”ਠਾਕਰੇ ਨੇ ਵੀ ਕਿਹਾ ਹੈ ਕਿ ਉਨ੍ਹਾਂ ਕੋਲ ਹੋਰ ਬਦਲ ਖੁੱਲ੍ਹੇ ਹਨ।” ਪਰ ਉਹ ਇਨ੍ਹਾਂ ਵਲ ਇਸ ਲਈ ਧਿਆਨ ਨਹੀਂ ਦੇ ਰਹੇ ਕਿਉਂਕਿ ਭਾਜਪਾ ਅਤੇ ਸ਼ਿਵ ਸੈਨਾ ਹਿੰਦੂਤਵ ਦੀ ਵਿਚਾਰਧਾਰਾ ਰਖਦੀ ਹੈ। ਸੂਬੇ ‘ਚ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸ਼ਿਵ ਸੈਨਾ 56 ਸੀਟਾਂ ‘ਤੇ ਜਿੱਤ ਦਰਜ ਕਰਨ ਤੋਂ ਦੋ ਦਿਨ ਬਾਅਦ, ਨਵੇਂ ਬਣੇ ਵਿਧਾਇਕਾਂ ਨੇ ਠਾਕਰੇ ਨਾਲ ਮੁਲਾਕਾਤ ਕੀਤੀ।
ਮਹਾਰਾਸ਼ਟਰ ਕਾਂਗਰਸ ਮੁਖੀ ਬਾਲਾਸਾਹਿਬ ਥੋਰਾਟ ਨੇ ਵੀ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਤੋਂ ਇੱਕ ਵਾਰ ਤਾਂ ਇਨਕਾਰ ਕੀਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਸ਼ਿਵ ਸੈਨਾ ਕੋਈ ਪੇਸ਼ਕਸ਼ ਲੈ ਕੇ ਆਉਂਦੀ ਹੈ ਤਾਂ ਸੂਬਾ ਕਾਂਗਰਸ ਹਾਈਕਮਾਨ ਤੋਂ ਸਲਾਹ ਮੰਗੇਗੀ।ਇਸੇ ਦੌਰਾਨ 2 ਅਜ਼ਾਦ ਵਿਧਾਇਕਾਂ ਨੇ ਸਿ਼ਵ ਸੈਨਾ ਦੇ ਨਾਲ ਆ ਗਏ ਹਨ ।

Real Estate