ਟਰੰਪ ਨੇ ISIS ਮੁਖੀ ਬਗ਼ਦਾਦੀ ਦੇ ਮਾਰੇ ਜਾਣ ਦਾ ਕੀਤਾ ਐਲਾਨ

3246

‘ਇਸਲਾਮਿਕ ਸਟੇਟ’ ਦੇ ਲੀਡਰ ਤੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਨੂੰ ਅਮਰੀਕੀ ਫ਼ੌਜ ਨੇ ਮਾਰ ਮੁਕਾਇਆ ਹੈ। ਅਮਰੀਕੀ ਫ਼ੌਜ ਨੇ ਇਸ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਈ ਵੱਡੀ ਘਟਨਾ ਵਾਪਰਨ ਦਾ ਸੰਕੇਤ ਦਿੱਤਾ ਸੀ। ਟਰੰਪ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਹਾਲੇ ਤੁਰੰਤ ਕੋਈ ਬਹੁਤ ਵੱਡੀ ਘਟਨਾ ਵਾਪਰੀ ਹੈ। ਪਰ ਉਨ੍ਹਾਂ ਤਦ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜੀ ਘਟਨਾ ਹੈ।
ਖ਼ਬਰਾਂ ਅਨੁਸਾਰ ਉੱਤਰੀ ਸੀਰੀਆ ’ਚ ਅਮਰੀਕੀ ਫ਼ੌਜੀ ਹਮਲੇ ਦੌਰਾਨ ਅਬੂ ਬਕਰ ਦੀ ਮੌਤ ਹੋਈ। ਅਮਰੀਕੀ ਫ਼ੌਜਾਂ ਨੇ ਪਹਿਲਾਂ ਹੀ ਉੱਤਰੀ ਸੂਬੇ ਇੰਦਲੀਬ ’ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਅਬੂ ਬਕਰ ਦੀ ਮੌਤ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਬਗਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ ।

Real Estate