ਹਰਿਆਣਾ ‘ਚ ਹੋਵੇਗਾ ਭਾਜਪਾ ਦਾ ਮੁੱਖ ਮੰਤਰੀ ਤੇ ਜੇਜੇਪੀ ਦਾ ਉਪ-ਮੁੱਖ ਮੰਤਰੀ

1152

ਹਰਿਆਣਾ ਵਿੱਚ ਹੁਣ ਭਾਜਪਾ-ਜੇਜੇਪੀ ਵਿਚਾਲੇ ਗੱਠਜੋੜ ਹੋ ਗਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਫ਼ੈਸਲਾ ਕੀਤਾ ਹੈ ਕਿ ਹਰਿਆਣਾ ਵਿੱਚ ਜੇਜੇਪੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਕਈ ਆਜ਼ਾਦ ਵਿਧਾਇਕਾਂ ਨੇ ਵੀ ਇਸ ਗੱਠਜੋੜ ਦਾ ਸਮਰੱਥਨ ਕੀਤਾ ਹੈ। ਉਪ ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਬੀਜੇਪੀ ਤੋਂ ਬਣੇਗਾ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਨੇ ਨੇਤਾ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਕਿਹਾ ਸੀ ਕਿ ਕਾਮਨ ਮਿਨੀਅਮ ਪ੍ਰੋਗਰਾਮ ਨਾਲ ਜਿਸ ਦੀ ਸਹਿਮਤੀ ਹੋਵੇਗੀ, ਜੇਜੇਪੀ ਉਸ ਨਾਲ ਮਿਲ ਕੇ ਸੂਬੇ ਵਿੱਚ ਸਰਕਾਰ ਬਣਾਵੇਗੀ। ਕਾਮਨ ਮਿਨੀਅਮ ਪ੍ਰੋਗਰਾਮ ਤਹਿਤ ਅਸੀਂ ਹਰਿਆਣਾ ਦੀਆਂ ਸਾਰੀਆਂ ਨੌਕਰੀਆਂ ਵਿੱਚ ਹਰਿਆਣਵੀਆਂ ਨੂੰ 75 ਪ੍ਰਤੀਸ਼ਤ ਰਾਖਵਾਂਕਰਨ ਮਿਲੇ ਅਤੇ ਓਲਡ ਏਜ ਪੈਨਸ਼ਨ ਹੋਵੇ।

Real Estate