ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਪਿਆ ਦਿਲ ਦਾ ਦੌਰਾ

993

ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਦਿਲ ਦਾ ਦੌਰਾ ਪਿਆ ਹੈ। ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਹਾਰਟ ਅਟੈਕ ਆਇਆ ਹੈ। ਇਸਲਾਮਾਬਾਦ ਹਾਈਕੋਰਟ ਭ੍ਰਸ਼ਟਾਚਾਰ ਦੇ ਇੱਕ ਮਾਮਲੇ ‘ਚ ਸੁਣਵਾਈ ਤੋਂ ਪਹਿਲਾਂ ਆਇਆ ਹੈ। ਨਵਾਜ਼ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੈ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੇ ਵਕੀਲ ਅਸਤਾਰ ਓਸਫ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਸ ਨੂੰ ਜਮਾਨਤ ਮਿਲਣੀ ਚਾਹਿਦੀ ਹੈ।ਕੋਰਟ ਦੇ ਬਾਹਰ ਮੀਡੀਆਂ ਨਾਲ ਗੱਲ ਕਰਦੇ ਹੋਏ ਸ਼ਾਹਬਾਜ ਸ਼ਰੀਫ ਨੇ ਉਸ ਦੇ ਬੀਮਾਰ ਭਾਈ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇਣ ਲਈ ਲਾਹੌਰ ਹਾਈਕੋਰਟ ਦਾ ਧੰਨਵਾਦ ਕੀਤਾ ਹੈ। ਵੀਰਵਾਰ ਸ਼ਾਮ ਨੂੰ ਵੀ ਸ਼ਰੀਫ ਦਾ ਪਲੇਟਲੇਟ ਕਾਉਂਟ ਬਹੁਤ ਘਟ ਗਿਆ ਸੀ।

Real Estate