7 ਅਜਾਦ MLA ਇਕੱਠੇ ਕਰ ਹਰਿਆਣਾ ਵਿੱਚ ਕੌਣ ਬਣਾ ਰਿਹਾ ਭਾਜਪਾ ਸਰਕਾਰ ?

1014

ਹਰਿਆਣਾ ਲੋਕਹਿੱਤ ਪਾਰਟੀ  ਦੇ ਨੇਤਾ ਅਤੇ ਸਾਬਕਾ ਮੰਤਰੀ ਅਤੇ ਸਿਰਸਾ ਤੋਂ ਜਿੱਤੇ ਗੋਪਾਲ ਕਾਂਡਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਵੀਰਵਾਰ ਨੂੰ ਹੀ ਐਲਾਨ ਕਰ ਦਿੱਤਾ । ਉਹ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਸਮੇਤ 6 ਆਜ਼ਾਦ ਜੇਤੂ ਉਮੀਦਵਾਰਾਂ ਦੇ ਨਾਲ ਦਿੱਲੀ ਪਹੁੰਚ ਗਏ। ਇਸ ਦੀ ਪੁਸ਼ਟੀ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਨੇ ਕੀਤੀ ਹੈ। ਸੋਸ਼ਲ ਮੀਡੀਆ ਤੇ ਆਈਆਂ ਕੁਝ ਤਸਵੀਰਾਂ ਮੁਤਾਬਕ ਗੋਪਾਲ ਕਾਂਡਾ ਤੋਂ ਇਲਾਵਾ 7 ਹੋਰ ਜੇਤੂ ਵਿਧਾਇਕ ਨਜ਼ਰ ਆ ਰਹੇ ਹਨ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ 7 ਆਜ਼ਾਦ ਉਮੀਦਵਾਰ ਜਿੱਤੇ ਹਨ। ਇਨ੍ਹਾਂ ਵਿੱਚ ਬਾਦਸ਼ਾਹਪੁਰ ਤੋਂ ਰਾਕੇਸ਼ ਦੌਲਤਾਬਾਦ, ਦਾਦਰੀ ਤੋਂ ਸੋਮਬੀਰ, ਮਹਿਮ ਤੋਂ ਬਲਰਾਜ ਕੁੰਡੂ, ਨੀਲੋਖੇੜੀ ਤੋਂ ਧਰਮਪਾਲ ਗੌਂਡਰ, ਪ੍ਰਿਥਲਾ ਤੋਂ ਨਯਨਪਾਲ ਰਾਵਤ, ਪੁੰਡਰੀ ਤੋਂ ਰਣਧੀਰ ਸਿੰਘ ਗੋਲਨ, ਰਣੀਆਂ ਤੋਂ ਰਣਜੀਤ ਸਿੰਘ ਸ਼ਾਮਲ ਹਨ।
ਹਰਿਆਣਾ ਵਿੱਚ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਹੈ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ 47 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਇਸ ਵਾਰ ਸਿਰਫ 40 ਸੀਟਾਂ ਹੀ ਜਿੱਤ ਸਕੀ ਸੀ ਤੇ ਬਹੁਮਤ ਦੇ ਅੰਕੜੇ ਤੋਂ 6 ਸੀਟਾਂ ਦੂਰ ਹੈ। ਜਦੋਂ ਕਿ 2014 ਵਿੱਚ ਸਿਰਫ 15 ਸੀਟਾਂ ਤੇ ਰਹਿ ਗਈ ਕਾਂਗਰਸ ਪਾਰਟੀ ਨੇ ਇਸ ਵਾਰ 31 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਹਿਤ ਪਾਰਟੀ (ਜੇਜੇਪੀ) ਨੇ ਪਹਿਲੀਆਂ ਚੋਣਾਂ ਚ ਹੀ 10 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਹੋਰਨਾਂ ਉਮੀਦਵਾਰਾਂ ਨੇ 9 ਸੀਟਾਂ ਜਿੱਤੀਆਂ ਹਨ।

Real Estate