ਬ੍ਰਾਜ਼ੀਲ ਕਰੇਗਾ ਭਾਰਤੀ ਪਾਸਪੋਰਟ ਵੀਜਾ ਮੁਕਤ

3767

ਬ੍ਰਾਜ਼ੀਲ ‘ਚ ਘੁੰਮਣ ਜਾਣ ਜਾਂ ਫੇਰ ਕਿਸੇ ਵੀ ਕਾਰੋਬਾਰ ਲਈ ਜਾਣ ਵਾਸਤੇ ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਪਏਗੀ। ਇਹ ਬਿਆਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਵੀਰਵਾਰ ਦਿੰਦਿਆਂ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ‘ਚ ਆਉਣ ਲਈ ਚੀਨੀ ਅਤੇ ਭਾਰਤੀ ਯਾਤਰੀਆਂ ਜਾਂ ਵਪਾਰੀਆਂ ਨੂੰ ਵੀਜ਼ੇ ਦੀ ਲੋੜ ਤੋਂ ਮੁਕਤ ਕਰ ਦਿੱਤਾ ਜਾਏਗਾ। ਖ਼ਬਰਾਂ ਮੁਤਾਬਕ ਬੋਲਸੋਨਾਰੋ ਦੁਆਰਾ ਇਹ ਐਲਾਨ, ਚੀਨ ਦੇ ਸਰਕਾਰੀ ਦੌਰੇ ਦੌਰਾਨ ਕੀਤਾ ਗਿਆ ਪਹਿਲਾ ਐਲਾਨ ਹੈ ਜਿਸਨੇ ਇਸ ਨੀਤੀ ਨੂੰ ਵਿਕਾਸਸ਼ੀਲ ਦੇਸ਼ਾਂ ਤੱਕ ਫੈਲਾਇਆ ਹੈ। ਇਸ ਸਾਲ ਦੇ ਸ਼ੁਰੂ ਵਿਚ, ਬ੍ਰਾਜ਼ੀਲ ਦੀ ਸਰਕਾਰ ਨੇ ਅਮਰੀਕਾ, ਕਨੇਡਾ, ਜਾਪਾਨ ਅਤੇ ਆਸਟਰੇਲੀਆ ਤੋਂ ਆਏ ਸੈਲਾਨੀਆਂ ਅਤੇ ਵਪਾਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਖਤਮ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦੇਸ਼ਾਂ ਨੇ ਇਸਦੇ ਬਦਲੇ ਵਿੱਚ ਬ੍ਰਾਜ਼ੀਲ ਦੇ ਨਾਗਰਿਕਾਂ ਲਈ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਖਤਮ ਨਹੀਂ ਕੀਤਾ।

Real Estate