ਕੌਣ ਹੈ ਵਿਵਾਦਾਂ ‘ਚ ਰਿਹਾ ਗੋਪਾਲ ਕਾਂਡਾ ? ਜਿਸ ਸਹਾਰੇ ਬਣੇਗੀ ਹਰਿਆਣਾ ‘ਚ ਭਾਜਪਾ ਸਰਕਾਰ !

1099

ਦੋ ਖੁਦਕੁਸ਼ੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੋਪਾਲ ਕਾਂਡਾ ਨੇ ਮੰਗਲਵਾਰ ਨੂੰ ਹਰਿਆਣਾ ਲੋਕਹਿਤ ਪਾਰਟੀ (ਐਚਐਲਪੀ) ਦੀ ਟਿਕਟ ’ਤੇ ਸਿਰਸਾ ਤੋਂ ਆਜ਼ਾਦ ਉਮੀਦਵਾਰ ਗੋਕੁਲ ਸੇਤੀਆ ਨੂੰ ਸਿਰਫ 602 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕਰ ਲਈ।ਜਿੱਤ ਤੋਂ ਤੁਰੰਤ ਬਾਅਦ ਗੋਪਾਲ ਕਾਂਡਾ ਨੇ ਬਹੁਮਤ ਦੇ ਜਾਦੂਈ ਅੰਕੜੇ ਤੋਂ 6 ਕਦਮ ਦੂਰ ਰਹਿ ਕੇ ਮੁਸ਼ਕਲ ਚ ਫਸੀ ਭਾਜਪਾ ਨੂੰ ਆਪਣਾ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ। ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਾਲ 6 ਹੋਰ ਵਿਧਾਇਕ ਵੀ ਬਿਨਾਂ ਸ਼ਰਤ ਭਾਜਪਾ ਦਾ ਸਮਰਥਨ ਕਰ ਰਹੇ ਹਨ। ਗੋਪਾਲ ਕਾਂਡਾ ਨੇ 2009 ‘ਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹਿ ਕੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਦੀ ਹਮਾਇਤ ਕਰਦਿਆਂ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਇਨਾਮ ਵਿੱਚ ਹੁੱਡਾ ਨੇ ਕਾਂਡਾ ਨੂੰ ਕੈਬਨਿਟ ਮੰਤਰੀ ਵਜੋਂ ਸਰਕਾਰ ਵਿੱਚ ਸ਼ਾਮਲ ਕੀਤਾ ਸੀ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਪਾਲ ਕਾਂਡਾ, ਜਿਸ ਨੇ ਹਰਿਆਣਾ ਲੋਕਹਿਤ ਪਾਰਟੀ ਬਣਾਈ ਸੀ ਅਤੇ ਸੂਬੇ ਦੀਆਂ ਸਾਰੀਆਂ 90 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਸਨ, ਬੁਰੀ ਤਰ੍ਹਾਂ ਹਾਰ ਗਏ ਸਨ ਤੇ ਉਨ੍ਹਾਂ ਦੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੇ ਨਜ਼ਦੀਕੀ ਵਕੀਲ ਮੁਰਲੀਧਰ ਕਾਂਡਾ ਦੇ ਘਰ 1965 ਵਿਚ ਜਨਮੇ ਗੋਪਾਲ ਕਾਂਡਾ ਦਾ 10ਵੀਂ ਜਮਾਤ ਚ ਸਕੂਲ ਛੱਡ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੇਡੀਓ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਐਮਡੀਐਲਆਰ ਏਅਰ ਲਾਈਨਜ਼ ਦੀ ਸ਼ੁਰੂਆਤ ਕੀਤੀ। ਕਾਂਡਾ ‘ਤੇ ਇਸੇ ਏਅਰਲਾਈਂਸ ਦੀ ਸਾਬਕਾ ਏਅਰਹੋਸਟੈਸ ਗੀਤਿਕਾ ਸ਼ਰਮਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਬਾਅਦ ਚ ਗੀਤਿਕਾ ਦੀ ਮਾਂ ਨੇ ਵੀ ਖੁਦਕੁਸ਼ੀ ਕਰ ਲਈ ਤੇ ਇਸ ਦਾ ਇਲਜ਼ਾਮ ਕਾਂਡਾ ਤੇ ਲੱਗਿਆ ਸੀ।

Real Estate