ਕਰਤਾਰਪੁਰ ਸਾਹਿਬ ਜਾਣ ਵਾਸਤੇ ਰਜਿਸਟਰੇਸ਼ਨ ਕਰਵਾਉਣ ਲਈ ਕੀ-ਕੀ ਜਰੂਰੀ ?

1573

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਦੇ ਇੱਛੁਕ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਵਾਸਤੇ ਜਾਰੀ ਕੀਤੇ ਗਏ ਵੈਬ ਪੋਰਟਲ https://prakashpurb550.mha.gov.in/kpr/ ‘ਤੇ ਰਜਿਸਟਰੇਸ਼ਨ ਸੁ਼ਰੂ ਹੋ ਗਈ ਹੈ। ਇਸ ਵਿਚ ਰਜਿਸਟਰੇਸ਼ਨ ਵਾਸਤੇ ਕੁਝ ਨਿਯਮ ਤੇ ਸ਼ਰਤਾਂ ਤੈਅ ਕੀਤੇ ਹਨ। ਇਸ ਵਿਚ ਸਪਸ਼ਟ ਲਿਖਿਆ ਹੈ ਕਿ ਰਜਿਸਟਰੇਸ਼ਨ ਦਾ ਅਰਥ ਇਹ ਨਹੀਂ ਕਿ ਸ਼ਰਧਾਲੂ ਨੂੰ ਜਾਣ ਦੇ ਅਧਿਕਾਰ ਮਿਲ ਜਾਂਦੇ ਹਨ। ਜਿਸ ਨੇ ਵੀ ਰਜਿਸਟਰੇਸ਼ਨ ਕਰਵਾਉਣੀ ਹੈ, ਉਹ ਆਪਣੀ ਯਾਤਰਾ ਦੀ ਮਿਤੀ ਦੀ ਤਜਵੀਜ਼ ਦੱਸੇਗਾ ਅਤੇ ਜਿਸਦੀ ਵੀ ਰਜਿਸਟਰੇਸ਼ਨ ਹੋ ਜਾਵੇਗੀ, ਉਸਨੂੰ ਜਾਣ ਦੀ ਮਿਤੀ ਤੋਂ 4 ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ। ਇਸ ਵਾਸਤੇ ਸ਼ਰਧਾਲੂ ਐਡਵਾਂਸ ਤਿਆਰੀ ਕਰ ਕੇ ਰੱਖਣ।
ਸ਼ਰਧਾਲੂ ਸਵੇਰੇ ਜਾਵੇਗਾ ਤੇ ਉਸੇ ਦਿਨ ਸ਼ਾਮ ਨੂੰ ਪਰਤ ਆਵੇਗਾ।
13 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਅਤੇ 75 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਸਿਰਫ ਗਰੁੱਪਾਂ ਵਿਚ ਜਾਣ ਦੀ ਆਗਿਆ ਹੋਵੇਗੀ।
ਜਾਣ ਵੇਲੇ ਸ਼ਰਧਾਲੂ ਆਪਣੇ ਨਾਲ ਈਕੋ ਫਰੈਂਡਲੀ ਕਪੜੇ ਲੈ ਕੇ ਜਾ ਸਕਦੇ ਹਨ ਤਾਂ ਜੋ ਆਲਾ ਦੁਆਲਾ ਸਾਫ ਸੁਥਰਾ ਬਣਿਆ ਰਹੇ।
ਇਕ ਸ਼ਰਧਾਲੂ ਭਾਰਤ ਦੀ 11000 ਰੁਪਏ ਤੋਂ ਵੱਧ ਦੀ ਕਰੰਸੀ ਹੀ ਲੈ ਕੇ ਜਾ ਸਕੇਗਾ। ਪੀਣ ਵਾਲੇ ਪਾਣੀ ਸਮੇਤ ਸਿਰਫ 7 ਕਿਲੋ ਭਾਰ ਤੱਕ ਦੇ ਸਮਾਨ ਨੂੰ ਲਿਜਾਣ ਦੀ ਪ੍ਰਵਾਨਗੀ ਹੋਵੇਗੀ।
ਇਸ ਵਿਚ ਸ਼ਰਧਾਲੂਆਂ ਨੂੰ ਆਖਿਆ ਗਿਆ ਹੈ ਕਿ ਉਹ ਨੈਗੇਟਿਵ ਲਿਸਟ ਵਿਚ ਦਿੱਤਾ ਕੋਈ ਸਮਾਨ ਨਾਲ ਨਾ ਲੈ ਕੇ ਜਾਣ।
ਪੈਸੰਜਰ ਟਰਮਿਨਲ ਬਿਲਡਿੰਗ ਵਿਚ ਸਿਗਰਟਨੋਸ਼ੀ ਤੇ ਸ਼ਰਾਬ ਪੀਣ ‘ਤੇ ਪਾਬੰਦੀ ਹੋਵੇਗੀ। ਉਚੀ ਆਵਾਜ਼ ਵਿਚ ਸੰਗੀਤ ਵਜਾਉਣ ਅਤੇ ਬਿਨਾਂ ਆਗਿਆ ਤਸਵੀਰਾਂ ਖਿੱਚਣ ‘ਤੇ ਵੀ ਪਾਬੰਦੀ ਹੋਵੇਗੀ।
ਰਜਿਸਟਰੇਸ਼ਨ ਕਰਵਾਉਣ ਵਾਲਿਆਂ ਨੂੰ ਆਖਿਆ ਗਿਆ ਹੈ ਕਿ ਰਜਿਸਟਰੇਸ਼ਨ ਕਰਵਾਉਣ ਵਾਲੇ ਉਹਨਾਂ ਨੂੰ ਆਪਣਾ ਬਲੱਡ ਗਰੁੱਪ ਪਤਾ ਹੋਣਾ ਚਾਹੀਦਾ ਹੈ।
ਬਿਨੈਕਾਰ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ।
ਫਾਰਮ ਭਰਨ ਵੇਲੇ ਬਿਨੈਕਾਰ ਪਾਸਪੋਰਟ ਵਿਚ ਦਿੱਤੇ ਅਨੁਸਾਰ ਹੀ ਆਪਣਾ ਨਾਮ ਤੇ ਜਨਮ ਮਿਤੀ ਆਦਿ ਦੇ ਵੇਰਵੇ ਦਰਜ ਕਰਵਾਉਣ।
ਗਲਤ ਜਾਣਕਾਰੀ ਦੇਣ ਜਾਂ ਕੋਈ ਜਾਣਕਾਰੀ ਛੁਪਾਉਣ ‘ਤੇ ਰਜਿਸਟਰੇਸ਼ਨ ਰੱਦ ਹੋ ਸਕਦੀ ਹੈ।
ਰਜਿਸਟਰੇਸ਼ਨ ਕਰਵਾਉਣ ਵੇਲੇ ਵਿਅਕਤੀ ਕੋਲ ਆਪਣੀ ਪਾਸਪੋਰਟ ਸਾਈਜ਼ ਦੀ ਸਕੈਨ ਕੀਤੀ ਫੋਟੋ ਹੋਣੀ ਚਾਹੀਦੀ ਹੈ ਜਿਸਦਾ ਸਾਈਜ਼ 300 ਕੇ ਬੀ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਇਸ ਤੋਂ ਇਲਾਵਾ ਪਾਸਪੋਰਟ ਵਿਚ ਨਾਮ ਆਦਿ ਦੇ ਵੇਰਤੇ ਤੇ ਪਰਿਵਾਰ ਦੀ ਜਾਣਕਾਰੀ ਦੇ ਵੇਰਵਿਆਂ ਦੀ ਸਕੈਨ ਕੀਤੀ ਕਾਪੀ ਦੀ ਪੀ ਡੀ ਐਫ ਫਾਈਲ ਹੋਵੇ ਜਿਸਦਾ ਸਾਈਜ਼ 500 ਕੇ ਬੀ ਤੋਂ ਵੱਧ ਨਾ ਹੋਵੇ ।
ਬਿਨੈਕਾਰ ਆਨਲਾਈਨ ਫਾਰਮ ਭਰਨ ਵਾਸਤੇ ਫਾਰਮ ਪਹਿਲਾਂ ਡਾਊਨਲੋਡ ਵੀ ਕਰ ਸਕਦਾ ਹੈ।
ਰਜਿਸਟਰੇਸ਼ਨ ਉਪਰੰਤ ਬਿਨੈਕਾਰ ਇਸ ਫਾਰਮ ਦਾ ਪ੍ਰਿੰਟ ਜ਼ਰੂਰ ਲੈ ਲੈਣ ਅਤੇ ਰਜਿਸਟਰੇਸ਼ਨ ਮੁਕੰਮਲ ਹੋਣ ‘ਤੇ ਸ਼ਰਧਾਲੂ ਨੂੰ ਐਸ ਐਮ ਐਸ ਤੇ ਈ ਮੇਲ ਜ਼ਰੀਏ ਰਜਿਸਟਰੇਸ਼ਨ ਹੋਣ ਦੀ ਸੂਚਨਾ ਦਿੱਤੀ ਜਾਵੇਗੀ।

Real Estate