550ਵਾਂ ਪ੍ਰਕਾਸ਼ ਪੁਰਬ: ਸ਼ਤਾਬਦੀ ਸਮਾਗਮਾਂ ਦੌਰਾਨ PSPCLਵਲੋਂ 52 ਲੰਗਰਾਂ ਨੂੰ ਬਿਜਲੀ ਕੁਨੈਕਸ਼ਨ ਜਾਰੀ

923

10 ਕਿਲੋਵਾਟ ਤੋਂ ਲੈ ਕੇ 600ਕਿਲੋਵਾਟ ਤੱਕ ਦੇ ਕੁਨੈਕਸ਼ਨ ਸਥਾਪਿਤ
ਕਪੂਰਥਲਾ/ਸੁਲਤਾਨਪੁਰ ਲੋਧੀ ,24 ਅਕਤੂਬਰ(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਮੌਕੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸੰਪਰਦਾਵਾਂ, ਜਥੇਬੰਦੀਆਂ ਵਲੋਂ ਲਗਾਏ ਜਾ ਰਹੇ ਲੰਗਰਾਂ ਨੂੰ ਬਿਜਲੀ ਕੁਨੈਕਸ਼ਨ ਅਲਾਟ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਅਤੇ ਨੇੜਲੇ ਇਲਾਕਿਆਂ ਵਿੱਚ ਕੁੱਲ 66 ਲੰਗਰਾਂ ਨੂੰ ਢੁੱਕਵੀਆਂ ਥਾਵਾਂ ਦੀ ਅਲਾਟਮੈਂਟ ਕੀਤੀ ਗਈ ਸੀ, ਜਿਨਾਂ ਵਿਚੋਂ 52ਲੰਗਰਾਂ ਨੂੰ ਪੀ।ਐਸ।ਪੀ।ਸੀ।ਐਲ ਵਲੋਂ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ, ਜਦਕਿ ਬਾਕੀ ਲੰਗਰ ਵਾਲੀਆਂ ਥਾਵਾਂ ਉੱਪਰ ਪਹਿਲਾਂ ਤੋਂ ਹੀ ਬਿਜਲੀ ਦੇ ਕੁਨੈਕਸ਼ਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ ਸ਼ਹਿਰ ਦੇ ਆਰੀਆ ਸਮਾਜ ਚੌਂਕ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਜ਼ਮੀਨਦੋਜ਼ ਬਿਜਲੀ ਸਪਲਾਈ ਵਾਲਾ 66 ਕੇ।ਵੀ। ਸਬ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮਾਗਮਾਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ 220 ਕੇ।ਵੀ। ਸਬ ਸਟੇਸ਼ਨ ਲਈ ਵਾਲਾ ਝੱਲ ਵਿਖੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੀ।ਐਸ।ਪੀ।ਸੀ।ਐਲ ਵਲੋਂ ਸਭ ਤੋਂ ਵੱਡਾ 600 ਕਿਲੋਵਾਟ ਦਾ ਕੁਨੈਕਸ਼ਨ ਮੁੱਖ ਪੰਡਾਲ ਸਾਹਮਣੇ ਪੁੱਡਾ ਕਾਲੋਨੀ ਵਿਖੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਵਲੋਂ ਲਗਾਏ ਜਾ ਰਹੇ ਲੰਗਰ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀਵਾਲਿਆਂ ਵਲੋਂ ਸੱਤ ਏਕੜ ਵਿਚ ਲਗਾਏ ਜਾ ਰਹੇ ਲੰਗਰ ਲਈ 250ਕਿਲੋ ਵਾਟ ਦਾ ਕੁਨੈਕਸ਼ਨ ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਲੋਹੀਆਂ ਚੁੰਗੀ ਨੇੜੇ 8 ਏਕੜ ਵਿਚ ਲੱਗਣ ਵਾਲੇ ਅਤੇ ਰਣਧੀਰਪੁਰ ਪਿੰਡ ਨੇੜੇ 10 ਏਕੜ ਵਿਚ ਲੱਗ ਰਹੇ ਲੰਗਰ ਲਈ 300-300 ਕਿਲੋ ਵਾਟ ਦੇ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਸਫਰੀ ਇੰਟਰਨੈਸ਼ਨਲ ਪੈਲਸ ਅੰਦਰ ਤਿੰਨ ਏਕੜ ਵਿਚ ਲੱਗਣ ਵਾਲੇ ਲੰਗਰ ਲਈ 44 ਕਿਲੋ ਵਾਟ ਦਾ ਕੁਨੈਕਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਹੀਆਂ ਟੈਂਟ ਸਿਟੀ ਵਿਚ ਲੱਗਣ ਵਾਲੇ ਲੰਗਰ ਲਈ 30 ਕਿਲੋ ਵਾਟ,ਯੱਕੋਪੁਰ ਖੁਰਦ ਪਿੰਡ ਨੇੜੇ ਲੋਹੀਆਂ ਪਾਰਕਿੰਗ ਵਿਖੇ ਲੰਗਰ ਲਈ 20 ਕਿਲੋ ਵਾਟ ਅਤੇ ਤਲਵੰਡੀ ਰੋਡ ਉੱਪਰ 5 ਏਕੜ ਵਿਚ ਲੱਗਣ ਵਾਲੇ ਲੰਗਰ ਲਈ 20 ਕਿਲੋ ਵਾਟ ਦਾ ਕੁਨੈਕਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਲੰਗਰਾਂ ਲਈ 10 ਤੋਂ 20 ਕਿਲੋਵਾਟ ਦੇ ਬਿਜਲੀ ਦੇ ਕੁਨੈਕਸ਼ਨ ਸਥਾਪਿਤ ਕੀਤੇ ਗਏ ਹਨ।

Real Estate