ਜਿਮਨੀ ਤੇ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਅੱਜ

867

ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ – ਦਾਖਾ, ਫ਼ਗਵਾੜਾ , ਮੁਕੇਰੀਆਂ, ਜਲਾਲਾਬਾਦ – ਲਈ ਜ਼ਿਮਨੀ ਚੋਣ ਤੇ ਹਰਿਆਣਾ ਤੇ ਮਹਾਂਰਾਸਟਰ ਵਿਧਾਨ ਸਭਾ ਦੇ ਨਤੀਜੇ ਆਉਣਗੇ । ਪੰਜਾਬ ਵਿੱਚ ਤਾਂ ਇਨ੍ਹਾਂ ਜ਼ਿਮਨੀ ਵਿਧਾਨ ਸਭਾ ਚੋਣ ਨਤੀਜਿਆਂ ਦਾ ਕਿਸੇ ’ਤੇ ਕੋਈ ਅਸਰ ਨਹੀਂ ਪੈਣਾ। ਲੰਘੇ ਸੋਮਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਕੁੱਲ ਔਸਤਨ 57 ਫ਼ੀ ਸਦੀ ਵੋਟਾਂ ਪਈਆਂ ਸਨ। ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ਲਈ ਜ਼ਿਮਨੀ ਚੋਣ ਹੋਈ ਸੀ। ਉੱਥੇ ਇਸ ਤੋਂ ਬਾਅਦ ਗੁਜਰਾਤ ’ਚ ਛੇ, ਬਿਹਾਰ ’ਚ ਪੰਜ, ਆਸਾਮ ’ਚ ਚਾਰ, ਹਿਮਾਚਲ ਪ੍ਰਦੇਸ਼ ਵਿੱਚ ਦੋ ਤੇ ਤਾਮਿਲ ਨਾਡੂ ’ਚ ਦੋ ਸੀਟਾਂ ਉੱਤੇ ਵੀ ਜ਼ਿਮਨੀ ਚੋਣਾਂ ਹੋਈਆਂ ਸਨ। ਇਸ ਦੇ ਨਾਲ ਹੀ ਬੀਤੀ 21 ਅਕਤੂਬਰ ਨੂੰ ਦੋ ਲੋਕ ਸਭਾ ਸੀਟਾਂ ਲਈ ਵੀ ਜ਼ਿਮਨੀ ਚੋਣ ਹੋਈ ਸੀ; ਉਨ੍ਹਾਂ ਵਿੱਚ ਇੱਕ ਮਹਾਰਾਸ਼ਟਰ ਦੀ ਸਤਾਰਾ ਲੋਕ ਸਭਾ ਸੀਟ ਤੇ ਦੂਜੀ ਬਿਹਾਰ ਦੀ ਸਮੱਸਤੀਪੁਰ ਲੋਕ ਸੀਟ ਹੈ। ਇਹ ਸੀਟਾਂ ਕ੍ਰਮਵਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਲੋਕ ਜਨ–ਸ਼ਕਤੀ ਪਾਰਟੀ ਕੋਲ ਸਨ।

Real Estate