ਕਾਂਗਰਸ ਨੇ ਅਕਾਲੀਆਂ ਦਾ ਗੜ੍ਹ ਜਿੱਤਿਆ

1166

ਜਿਮਨੀ ਚੋਣਾਂ ਦੌਰਾਨ ਕਾਂਗਰਸ ਨੇ ਜਲਾਲਾਬਾਦ ਦੀ ਚੋਣ ਜਿੱਤ ਲਈ ਹੈ । ਅੱਜ ਚੱਲ ਰਹੀਆਂ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ‘ਚ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਅਕਾਲੀ ਉਮੀਦਵਾਰ ਡਾ। ਰਾਜ ਸਿੰਘ ਡਿੱਬੀਪੁਰਾ ਨੂੰ ਹਰਾ ਕੇ 16509 ਵੋਟਾਂ ‘ਤੇ ਜੇਤੂ ਰਹੇ। ਕਾਂਗਰਸ ਵੱਲੋਂ 12 ਸਾਲ ਬਾਅਦ ਇਹ ਸੀਟ ਜਿੱਤੀ ਗਈ । ਇਸ ਤੋਂ ਪਹਿਲਾਂ ਇਸ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਥੋਂ ਹੀ ਵਿਧਾਇਕ ਬਣਦੇ ਰਹੇ ਹਨ । ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਦੇ ਫਿਰੋਜਪੁਰ ਤੋਂ ਸਾਂਸਦ ਮੈਬਰ ਬਣਨ ਮਗਰੋਂ ਇਹ ਸੀਟ ਖਾਲੀ ਹੋਈ ਸੀ।

Real Estate